ਅਮਰੀਕਾ ਦੇ ਡਾਕਘਰ 'ਚ ਗੋਲੀਬਾਰੀ, ਤਿੰਨ ਦੀ ਮੌਤ

ਅਮਰੀਕਾ ਦੇ ਡਾਕਘਰ 'ਚ ਗੋਲੀਬਾਰੀ, ਤਿੰਨ ਦੀ ਮੌਤ

ਅਮਰੀਕਾ ਦੇ ਡਾਕਘਰ 'ਚ ਗੋਲੀਬਾਰੀ, ਤਿੰਨ ਦੀ ਮੌਤ
ਸਿਆਟਲ-ਅੱਜ ਅਮਰੀਕਾ ਦੇ ਟੈਨੇਸੀ ਵਿਖੇ ਡਾਕਘਰ ਦੇ ਦੋ ਕਰਮਚਾਰੀਆਂ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ | ਜਾਣਕਾਰੀ ਅਨੁਸਾਰ ਮੈਮਟਿਸ ਦੇ ਪੂਰਬੀ ਲਾਮਰ ਕੈਰੀਅਰ ਅਨੈਕਸ 'ਤੇ ਇਕ ਵਿਅਕਤੀ ਵਲੋਂ ਗੋਲੀਬਾਰੀ ਕਰਕੇ ਇਕ ਵਿਅਕਤੀ ਨੂੰ ਮਾਰ ਦਿੱਤਾ ਤੇ ਫਿਰ ਆਪ ਵੀ ਗੋਲੀ ਲੱਗਣ ਨਾਲ ਮਾਰਿਆ ਗਿਆ | ਯੂ.ਐਸ. ਪੋਸਟਲ ਇੰਸਪੈਕਟਰ ਸੂਜਨ ਲਿੰਕ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਗੋਲੀ ਚਲਾਉਣ ਵਾਲਾ ਤੇ ਗੋਲੀ ਨਾਲ ਮਰਨ ਵਾਲਾ ਦੋਵੇਂ ਡਾਕ ਮਹਿਕਮੇ ਦੇ ਕਰਮਚਾਰੀ ਸਨ | ਐਫ. ਬੀ. ਆਈ. ਦੇ ਮੈਮਟਿਸ ਫਿਲਡ ਦਫ਼ਤਰ ਵਲੋਂ ਲੀਜ਼ਾ-ਐਨ-ਕਲਾਪ ਨੇ ਦੱਸਿਆ ਕਿ ਐਫ. ਬੀ. ਆਈ. ਘਟਨਾ ਦੀ ਜਾਂਚ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਮੁਲਜ਼ਮ ਉਨ੍ਹਾਂ ਤਿੰਨ ਮਿ੍ਤਕਾਂ ਵਿਚੋਂ ਇਕ ਹੈ ਜਿਨ੍ਹਾਂ ਦੀ ਗੋਲੀਬਾਰੀ ਵਿਚ ਮੌਤ ਹੋਈ ਹੈ | 

Radio Mirchi