ਅਫ਼ਗ਼ਾਨਿਸਤਾਨ ਦੀ ਸ਼ੀਆ ਮਸਜਿਦ ’ਚ ਧਮਾਕਾ, 47 ਮੌਤਾਂ ਤੇ 70 ਜ਼ਖ਼ਮੀ
ਅਫ਼ਗ਼ਾਨਿਸਤਾਨ ਦੀ ਸ਼ੀਆ ਮਸਜਿਦ ’ਚ ਧਮਾਕਾ, 47 ਮੌਤਾਂ ਤੇ 70 ਜ਼ਖ਼ਮੀ
ਕਾਬੁਲ-ਦੱਖਣੀ ਅਫ਼ਗਾਨਿਸਤਾਨ ਦੇ ਸੂਬੇ ਦੀ ਸ਼ੀਆ ਮਸਜਿਦ ਵਿੱਚ ਅੱਜ ਨਮਾਜ਼ ਦੌਰਾਨ ਧਮਾਕਾ ਹੋਇਆ ਹੈ। ਤਾਲਿਬਾਨ ਦੇ ਬੁਲਾਰੇ ਬਿਲਾਲ ਕਰੀਮੀ ਨੇ ਦੱਸਿਆ ਕਿ ਧਮਾਕਾ ਕੰਧਾਰ ਦੀ ਮਸਜਿਦ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਧਮਾਕੇ ਵਿੱਚ 47 ਜਾਨਾਂ ਗਈਆਂ ਤੇ 70 ਵਿਅਕਤੀ ਜ਼ਖ਼ਮੀ ਹੋਏ ਹਨ।ਇਸੇ ਹਫਤੇ ਦੇ ਸ਼ੁਰੂ ਵਿੱਚ ਦੇਸ਼ ਦੇ ਉੱਤਰੀ ਹਿੱਸੇ ਵਿੱਚ ਅਜਿਹਾ ਹੀ ਧਮਾਕਾ ਹੋਇਆ ਸੀ।