ਬਰਤਾਨਵੀ ਸੰਸਦ ਮੈਂਬਰ ਦੀ ਚਾਕੂ ਨਾਲ ਹੱਤਿਆ

ਬਰਤਾਨਵੀ ਸੰਸਦ ਮੈਂਬਰ ਦੀ ਚਾਕੂ ਨਾਲ ਹੱਤਿਆ

ਬਰਤਾਨਵੀ ਸੰਸਦ ਮੈਂਬਰ ਦੀ ਚਾਕੂ ਨਾਲ ਹੱਤਿਆ
ਲੰਡਨ-ਬਰਤਾਨੀਆ ਵਿਚ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਡੇਵਿਡ ਐਮੈਸ ’ਤੇ ਅੱਜ ਦੁਪਹਿਰ ਵੇਲੇ ਹੋਏ ਹਮਲੇ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਸੰਸਦ ਮੈਂਬਰ ’ਤੇ ਉਸ ਵੇਲੇ ਚਾਕੂ ਨਾਲ ਹਮਲਾ ਕੀਤਾ ਗਿਆ ਜਦੋਂ ਉਹ ਪੂਰਬੀ ਇੰਗਲੈਂਡ ਦੇ ਇਕ ਗਿਰਜਾਘਰ ਵਿਚ ਆਪਣੇ ਸਹਿਯੋਗੀਆਂ ਨਾਲ ਮੀਟਿੰਗ ਕਰ ਰਹੇ ਸਨ। ਪੁਲੀਸ ਨੇ 25 ਸਾਲਾ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਕਿਹਾ ਕਿ ਅਧਿਕਾਰੀਆਂ ਨੂੰ ਲੀ-ਔਨ-ਸੀ ਵਿਚ ਸ਼ੁੱਕਰਵਾਰ ਦੁਪਹਿਰ ਨੂੰ ਚਾਕੂ ਨਾਲ ਹਮਲਾ ਹੋਣ ਸਬੰਧੀ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਚਾਕੂ ਬਰਾਮਦ ਕਰ ਲਿਆ ਗਿਆ ਹੈ। 

Radio Mirchi