ਨਿਹੰਗ ਸਰਬਜੀਤ ਸਿੰਘ ਦਾ 7 ਦਿਨਾ ਪੁਲਿਸ ਰਿਮਾਂਡ-ਤਿੰਨ ਹੋਰ ਗਿ੍ਫ਼ਤਾਰ

ਨਿਹੰਗ ਸਰਬਜੀਤ ਸਿੰਘ ਦਾ 7 ਦਿਨਾ ਪੁਲਿਸ ਰਿਮਾਂਡ-ਤਿੰਨ ਹੋਰ ਗਿ੍ਫ਼ਤਾਰ

ਨਿਹੰਗ ਸਰਬਜੀਤ ਸਿੰਘ ਦਾ 7 ਦਿਨਾ ਪੁਲਿਸ ਰਿਮਾਂਡ-ਤਿੰਨ ਹੋਰ ਗਿ੍ਫ਼ਤਾਰ
ਸੋਨੀਪਤ-ਸਿੰਘੂ ਬਾਰਡਰ ਹੱਤਿਆ ਮਾਮਲੇ 'ਚ ਗਿ੍ਫ਼ਤਾਰ ਕੀਤੇ ਨਿਹੰਗ ਸਰਬਜੀਤ ਸਿੰਘ ਨੂੰ ਅਦਾਲਤ ਨੇ 7 ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ, ਜਦੋਂਕਿ ਮਾਮਲੇ ਨਾਲ ਸੰਬੰਧਿਤ ਤਿੰਨ ਹੋਰ ਨਿਹੰਗ ਸਿੰਘਾਂ ਵਲੋਂ ਗਿ੍ਫ਼ਤਾਰੀਆਂ ਦਿੱਤੀਆਂ ਗਈਆਂ ਹਨ | ਸੋਨੀਪਤ ਦੇ ਡੀ. ਐਸ. ਪੀ. ਵਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸਰਬਜੀਤ ਸਿੰਘ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ, ਜਿਥੋਂ ਉਸ ਨੂੰ 7 ਦਿਨਾ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਇਸ ਮਾਮਲੇ 'ਚ 4 ਹੋਰ ਲੋਕਾਂ ਦੇ ਸ਼ਾਮਿਲ ਹੋਣ ਬਾਰੇ ਇਸ਼ਾਰਾ ਕੀਤਾ ਹੈ ਤੇ ਨਾਂਅ ਲਏ ਹਨ ਅਤੇ ਅਸੀਂ ਇਸ ਸਬੰਧੀ ਅੱਗੇ ਦੀ ਪੜਤਾਲ ਕਰ ਰਹੇ ਹਾਂ | ਡੀ.ਐਸ.ਪੀ. ਨੇ ਕਿਹਾ ਕਿ ਗਿ੍ਫ਼ਤਾਰ ਕੀਤੇ ਦੋਸ਼ੀ ਤੋਂ ਕੁਝ ਬਰਾਮਦਗੀ ਵੀ ਕਰਨੀ ਹੈ, ਜਿਸ 'ਚ ਅਪਰਾਧ 'ਚ ਵਰਤਿਆ ਹਥਿਆਰ ਤੇ ਉਸ ਦੇ ਪਾਏ ਹੋਏ ਕੱਪੜੇ ਵੀ ਸ਼ਾਮਿਲ ਹਨ | ਉਨ੍ਹਾਂ ਕਿਹਾ ਕਿ ਇਸ ਘਟਨਾ 'ਚ 5 ਤੋਂ ਵੱਧ ਲੋਕ ਸ਼ਾਮਿਲ ਹੋ ਸਕਦੇ ਹਨ |
ਨਿਹੰਗ ਨਰੈਣ ਸਿੰਘ ਨੇ ਦਿੱਤੀ ਗਿ੍ਫ਼ਤਾਰੀ
ਜੰਡਿਆਲਾ ਗੁਰੂ-ਸਿੰਘੂ ਬਾਰਡਰ 'ਤੇ ਕਤਲ ਕੀਤੇ ਗਏ ਲਖਬੀਰ ਸਿੰਘ ਦੇ ਮਾਮਲੇ 'ਚ ਜੰਡਿਆਲਾ ਗੁਰੂ ਦੇ ਪਿੰਡ ਅਮਰਕੋਟ (ਰੱਖ ਦੇਵੀਦਾਸਪੁਰਾ) ਦੇ ਨਿਹੰਗ ਸਿੰਘ ਜਥੇਦਾਰ ਨਰੈਣ ਸਿੰਘ ਨੇ ਅੱਜ ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਨੂੰ ਗਿ੍ਫ਼ਤਾਰੀ ਦੇ ਦਿੱਤੀ | ਇਸ ਤੋਂ ਪਹਿਲਾਂ ਉਨ੍ਹਾਂ ਗੁਰਦੁਆਰਾ ਬਾਬਾ ਜੀਵਨ ਸਿੰਘ 'ਚ ਅਰਦਾਸ ਕੀਤੀ, ਉਪਰੰਤ ਉਨ੍ਹਾਂ ਦਾ ਪਿੰਡ ਵਾਸੀਆਂ ਵਲੋਂ ਸਨਮਾਨ ਕੀਤਾ ਗਿਆ | ਜਥੇ : ਨਰੈਣ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ ਆਪਣੇ ਪਿੰਡ ਅਮਰਕੋਟ ਪਹੁੰਚੇ ਤੇ ਉਨ੍ਹਾਂ ਦੀ ਖਾਹਿਸ਼ ਸੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਪੁਲਿਸ ਨੂੰ ਗਿ੍ਫਤਾਰੀ ਦੇਣ ਅਤੇ ਉਨ੍ਹਾਂ ਇਸ ਸੰਬੰਧੀ ਪੁਲਿਸ ਅਧਿਕਾਰੀਆਂ ਨੂੰ ਵੀ ਦੱਸਿਆ ਸੀ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਹੀਂ ਜਾਣ ਦਿੱਤਾ ਗਿਆ | ਦੱਸਣਯੋਗ ਹੈ ਕਿ ਜਥੇ : ਨਰੈਣ ਸਿੰਘ ਮਿਸਲ ਸ਼ਹੀਦਾਂ ਬਾਜ ਸਿੰਘ ਤਰਨਾ ਦਲ 'ਚ ਸੇਵਾ ਨਿਭਾਉਂਦੇ ਹਨ ਤੇ ਕਾਫੀ ਦੇਰ ਤੋਂ ਸਿੰਘੂ ਬਾਰਡਰ ਦੀ ਸਟੇਜ ਨੇੜੇ ਆਪਣੇ ਘੋੜਿਆਂ ਅਤੇ ਸਾਥੀਆਂ ਸਮੇਤ ਬੈਠੇ ਹੋਏ ਹਨ |
ਕੁੰਡਲੀ ਬਾਰਡਰ ਵਿਖੇ ਦੋ ਨਿਹੰਗ ਸਿੰਘਾਂ ਨੇ ਦਿੱਤੀ ਗਿ੍ਫ਼ਤਾਰੀ
ਸੋਨੀਪਤ- ਦੇਰ ਸ਼ਾਮ ਦੋ ਹੋਰ ਨਿਹੰਗ ਸਿੰਘਾਂ ਨੇ ਕੁੰਡਲੀ ਬਾਰਡਰ ਵਿਖੇ ਸੋਨੀਪਤ ਪੁਲਿਸ ਨੂੰ ਗਿ੍ਫ਼ਤਾਰੀ ਦੇ ਦਿੱਤੀ, ਜਿਸ ਨਾਲ ਸਿੰਘੂ ਬਾਰਡਰ ਵਿਖੇ ਕਤਲ ਕੀਤੇ ਗਏ ਵਿਅਕਤੀ ਦੇ ਮਾਮਲੇ 'ਚ ਗਿ੍ਫ਼ਤਾਰੀ ਦੇਣ ਵਾਲੇ ਕੁੱਲ ਲੋਕਾਂ ਦੀ ਗਿਣਤੀ ਚਾਰ ਹੋ ਗਈ ਹੈ | ਗਿ੍ਫ਼ਤਾਰੀ ਦੇਣ ਵਾਲੇ ਦੋਵੇਂ ਨਿਹੰਗ ਸਿੰਘ ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨਾਲ ਸਬੰਧਤ ਹਨ | ਗਿ੍ਫ਼ਤਾਰੀ ਦੇਣ ਤੋਂ ਪਹਿਲਾਂ ਨਿਹੰਗ ਸਿੰਘਾਂ ਵਲੋਂ ਮੀਡੀਆ ਨਾਲ ਵੀ ਗੱਲਬਾਤ ਕੀਤੀ ਗਈ ਤੇ ਕਿਹਾ ਕਿ ਉਨ੍ਹਾਂ ਨੂੰ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਕਤਲ ਕਰਨ ਦਾ ਕੋਈ ਪਛਤਾਵਾ ਨਹੀਂ ਹੈ |

Radio Mirchi