ਕੇਂਦਰ ਦਾ ਬੀ.ਐੱਸ.ਐੱਫ਼. ਰਾਹੀਂ ਪੰਜਾਬ 'ਚ ਦਖ਼ਲ ਇਕ ਡੂੰਘੀ ਸਾਜਿਸ਼-ਸਿੱਖ ਆਗੂ ਫਰਾਂਸ

ਕੇਂਦਰ ਦਾ ਬੀ.ਐੱਸ.ਐੱਫ਼. ਰਾਹੀਂ ਪੰਜਾਬ 'ਚ ਦਖ਼ਲ ਇਕ ਡੂੰਘੀ ਸਾਜਿਸ਼-ਸਿੱਖ ਆਗੂ ਫਰਾਂਸ

ਕੇਂਦਰ ਦਾ ਬੀ.ਐੱਸ.ਐੱਫ਼. ਰਾਹੀਂ ਪੰਜਾਬ 'ਚ ਦਖ਼ਲ ਇਕ ਡੂੰਘੀ ਸਾਜਿਸ਼-ਸਿੱਖ ਆਗੂ ਫਰਾਂਸ
ਪੈਰਿਸ-ਕੇਂਦਰ ਸਰਕਾਰ ਹਮੇਸ਼ਾ ਪੰਜਾਬ ਨੂੰ ਦਬਾਉਣ ਤੇ ਇਸ 'ਤੇ ਕਾਬਜ਼ ਹੋਣ ਦੀਆਂ ਡੂੰਘੀਆਂ ਸਾਜਿਸ਼ਾਂ ਘੜਦੀ ਆ ਰਹੀ ਹੈ | ਅਜੇ ਕਿਸਾਨਾਂ 'ਤੇ ਥੋਪੇ ਕਾਲੇ ਕਾਨੂੰਨਾਂ ਵਿਰੁੱਧ ਘੋਲ ਜਾਰੀ ਹੀ ਹੈ ਕਿ ਕੇਂਦਰ ਨੇ 50 ਕਿੱਲੋਮੀਟਰ ਤੱਕ ਪੰਜਾਬ 'ਚ ਬੀ.ਐੱਸ.ਐੱਫ਼. ਦਾ ਦਖ਼ਲ ਵਧਾ ਕੇ ਤਾਨਾਸ਼ਾਹੀ ਦਾ ਸਬੂਤ ਦੇ ਦਿੱਤਾ ਹੈ | ਇਹ ਪ੍ਰਗਟਾਵਾ ਫਰਾਂਸ ਤੋਂ ਸਿੱਖ ਆਗੂਆਂ ਭਾਈ ਕਸ਼ਮੀਰ ਸਿੰਘ, ਭਾਈ ਚੈਨ ਸਿੰਘ, ਭਾਈ ਰਘਬੀਰ ਸਿੰਘ ਕੋਹਾੜ, ਭਾਈ ਬਸੰਤ ਸਿੰਘ ਪੰਜਹੱਥਾ, ਬਾਬਾ ਸੁਵਿੰਦਰ ਸਿੰਘ ਤੇ ਭਾਈ ਦਲਜੀਤ ਸਿੰਘ ਬਾਬਕ ਨੇ ਕੀਤਾ |

Radio Mirchi