ਘਰੇਲੂ ਝਗੜੇ 'ਚ ਪਤਨੀ ਤੇ ਪੁੱਤਰ ਦੀ ਹੱਤਿਆ
ਘਰੇਲੂ ਝਗੜੇ 'ਚ ਪਤਨੀ ਤੇ ਪੁੱਤਰ ਦੀ ਹੱਤਿਆ
ਸੈਕਰਾਮੈਂਟੋ -ਫੋਰਟ ਸਮਿਥ, ਅਰਕਾਂਸਸ, ਵਿਚ ਪ੍ਰਤਖ ਤੌਰ 'ਤੇ ਨਜ਼ਰ ਆ ਰਹੇ ਇਕ ਘਰੇਲੂ ਝਗੜੇ ਵਿਚ ਇਕ ਵਿਅਕਤੀ ਨੇ ਆਪਣੇ ਪੁੱਤਰ ਤੇ ਪਤਨੀ ਦੀ ਹੱਤਿਆ ਕਰ ਦਿੱਤੀ | ਫੋਰਟ ਸਮਿਥ ਦੇ ਪੁਲਿਸ ਮੁਖੀ ਡੈਨੀ ਬੇਕਰ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਜਦੋਂ ਇਕ ਪੁਲਿਸ ਅਧਿਕਾਰੀ ਤੁਰੰਤ ਉਕਤ ਘਰ ਪੁੱਜਾ ਤਾਂ ਉਸ ਨੇ ਚੀਕਾਂ ਤੇ ਰੋਣ ਦੀਆਂ ਆਵਾਜ਼ਾਂ ਸੁਣੀਆਂ | ਉਸ ਨੇ ਵੇਖਿਆ ਕਿ ਇਕ ਵਿਅਕਤੀ ਜ਼ਮੀਨ ਉਪਰ ਡਿੱਗੇ ਆਪਣੇ 15 ਸਾਲਾ ਪੁੱਤਰ ਨੂੰ ਬੁਰੀ ਤਰ੍ਹਾਂ ਕੁੱਟ ਰਿਹਾ ਸੀ | ਉਸ ਦੇ ਸਿਰ ਤੇ ਮੂੰਹ ਉਪਰ ਪੱਥਰਾਂ ਨਾਲ ਵਾਰ ਕਰ ਰਿਹਾ ਸੀ | ਬੇਕਰ ਅਨੁਸਾਰ ਪੁਲਿਸ ਅਧਿਕਾਰੀ ਨੇ ਉਸ ਨੂੰ ਅਜਿਹਾ ਨਾ ਕਰਨ ਦਾ ਆਦੇਸ਼ ਦਿੱਤਾ | ਉਹ ਵਿਅਕਤੀ ਰੁਕ ਗਿਆ ਪਰ ਜਦੋਂ ਪੁਲਿਸ ਅਧਿਕਾਰੀ ਉਸ ਨੂੰ ਕਾਬੂ ਕਰਨ ਲਈ ਉਸ ਦੇ ਨੇੜੇ ਪੁੱਜਾ ਤਾਂ ਉਸ ਨੇ ਤਿੱਖੇ ਹਥਿਆਰ ਨਾਲ ਪੁਲਿਸ ਅਧਿਕਾਰੀ ਦੀ ਧੌਣ ਉਪਰ ਹਮਲਾ ਕਰ ਦਿੱਤਾ | ਉਪਰੰਤ ਪੁਲਿਸ ਅਧਿਕਾਰੀ ਨੇ ਦੋ ਗੋਲੀਆਂ ਮਾਰ ਕੇ ਹਮਲਾਵਰ ਨੂੰ ਮੌਕੇ 'ਤੇ ਮਾਰ ਦਿੱਤਾ | ਬਾਅਦ ਵਿਚ ਪੁੱਜੇ ਹੋਰ ਪੁਲਿਸ ਅਧਿਕਾਰੀਆਂ ਨੇ ਘਰ ਵਿਚੋਂ ਇਕ ਔਰਤ ਦੀ ਲਾਸ਼ ਬਰਾਮਦ ਕੀਤੀ | 15 ਸਾਲਾ ਲੜਕਾ ਵੀ ਜ਼ਖਮਾਂ ਦੀ ਤਾਬ ਨਾ ਸਹਾਰਦਾ ਹੋਇਆ ਦਮ ਤੋੜ ਗਿਆ | ਘਰ ਵਿਚੋਂ ਇਕ ਹੋਰ 5 ਸਾਲ ਦਾ ਬੱਚਾ ਮਿਲਿਆ ਜੋ ਪੁਲਿਸ ਨੇ ਬਚਾ ਲਿਆ |