ਬਾਬਾ ਅਮਨ ਸਿੰਘ ਖ਼ਿਲਾਫ਼ ਹੋਰ ਨਿਹੰਗਾਂ ਦੀ ਸੁਰ ਤਿੱਖੀ ਹੋਈ

ਬਾਬਾ ਅਮਨ ਸਿੰਘ ਖ਼ਿਲਾਫ਼ ਹੋਰ ਨਿਹੰਗਾਂ ਦੀ ਸੁਰ ਤਿੱਖੀ ਹੋਈ

ਬਾਬਾ ਅਮਨ ਸਿੰਘ ਖ਼ਿਲਾਫ਼ ਹੋਰ ਨਿਹੰਗਾਂ ਦੀ ਸੁਰ ਤਿੱਖੀ ਹੋਈ
ਨਵੀਂ ਦਿੱਲੀ-ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕਰਕੇ ਵਿਵਾਦਾਂ ’ਚ ਘਿਰੇ ਬਾਬਾ ਅਮਨ ਸਿੰਘ ਖ਼ਿਲਾਫ਼ ਸਿੰਘੂ ਬਾਰਡਰ ਉਪਰ ਬੈਠੀਆਂ ਅੱਧੀ ਦਰਜਨ ਤੋਂ ਵੱਧ ਨਿਹੰਗ ਜਥੇਬੰਦੀਆਂ ਦੇ ਮੁਖੀਆਂ ਦੀ ਸੁਰ ਤਿੱਖੀ ਹੋ ਗਈ ਹੈ। ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਬਾਬਾ ਮਾਨ ਸਿੰਘ ਦੇ ਹਜ਼ੂਰ ਸਾਹਿਬ ਤੋਂ ਪਰਤਣ ਦੀ ਉਡੀਕ ਕੀਤੀ ਜਾ ਰਹੀ ਹੈ ਅਤੇ ਅਗਲੇ ਇੱਕ-ਦੋ ਦਿਨਾਂ ਦੌਰਾਨ ਅਹਿਮ ਬੈਠਕ ਕੀਤੀ ਜਾਵੇਗੀ। ਨਿਹੰਗ ਬਾਬਾ ਰਾਜਾ ਰਾਜ ਸਿੰਘ ਨੇ ਅੱਜ ਕਿਹਾ ਕਿ ਕੁੱਝ ਲੋਕ ਨਿਹੰਗਾਂ ਦੇ ਬਾਣੇ ਪਾ ਕੇ ਸਾਨੂੰ ਅਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰ ਰਹੇ ਹਨ। ਉਨ੍ਹਾਂ ਅਮਨ ਸਿੰਘ ਨੂੰ ਵੀ ਕਿਹਾ ਕਿ ਉਹ ਆਪਣਾ ਪੱਖ ਕਿਉਂ ਨਹੀਂ ਦੱਸ ਰਿਹਾ ਹੈ? ਉਨ੍ਹਾਂ ਕਿਹਾ ਕਿ ਅਮਨ ਸਿੰਘ ਨੇ ਬਾਬਾ ਮਾਨ ਸਿੰਘ ਨੂੰ ਵੀ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਬਾਰੇ ਨਹੀਂ ਦੱਸਿਆ ਸੀ। ਉਨ੍ਹਾਂ ਕਿਹਾ ਕਿ ਅਮਨ ਸਿੰਘ ਨੂੰ ਹੁਣੇ ਹੀ ਇੱਥੋਂ ਚਲਾ ਜਾਣਾ ਚਾਹੀਦਾ ਹੈ ਕਿਉਂਕਿ ਕੋਈ ਵੀ ਨਿਹੰਗ ਉਸ ਨਾਲ ਸਬੰਧ ਨਹੀਂ ਰੱਖਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਸਬੰਧ ਵਿੱਚ ਸਾਰੀ ਘਟਨਾ ਦੀ ਜਾਂਚ ਕੀਤੀ ਜਾਵੇ ਅਤੇ ਜੇਕਰ ਨਿਹੰਗਾਂ ਦੀ ਕੋਈ ਕਮੀ ਪਾਈ ਜਾਵੇ ਤਾਂ ਦੰਡ ਦਿੱਤਾ ਜਾਵੇ। ਉਨ੍ਹਾਂ ਕਿਹਾ ਜਿਸ ਜਥੇ ਦੇ ਲੋਕ ਗ਼ਲਤੀ ਕਰਨਗੇ ਉਹ ਘੋੜੇ ਲੈ ਕੇ ਅੰਦੋਲਨ ’ਚੋਂ ਚਲੇ ਜਾਣ। ਉਨ੍ਹਾਂ ਕਿਹਾ ਕਿ ਨਿਹੰਗਾਂ ਵੱਲੋਂ 27 ਅਕਤੂਬਰ ਨੂੰ ਬੈਠਕ ਕੀਤੀ ਜਾਵੇਗੀ। ਇਸ ਮੌਕੇ ਲੱਖਾ ਸਿਧਾਣਾ ਵੀ ਹਾਜ਼ਰ ਸੀ।
ਬਾਬਾ ਅਮਨ ਸਿੰਘ ਦੇ ਸਾਥੀ ਵੱਲੋਂ ਇੱਕ ਵਿਅਕਤੀ ਦੀ ਕੁੱਟਮਾਰ
ਨਵੀਂ ਦਿੱਲੀ:ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਦੀਆਂ ਤਸਵੀਰਾਂ ਜਾਰੀ ਹੋਣ ਮਗਰੋਂ ਵਿਵਾਦਾਂ ਵਿੱਚ ਆਏ ਨਿਹੰਗ ਬਾਬਾ ਅਮਨ ਸਿੰਘ ਦੇ ਇੱਕ ਸਾਥੀ ਨਵੀਨ ਸੰਧੂ ਵੱਲੋਂ ਸਿੰਘੂ ਬਾਰਡਰ ’ਤੇ ਸਥਾਨਕ ਵਿਅਕਤੀ ਨਾਲ ਤਕਰਾਰ ਮਗਰੋਂ ਉਸ ਦੀ ਕੁੱਟਮਾਰ ਕੀਤੀ ਗਈ। ਇਸ ਕਾਰਨ ਉਸ ਦੀ ਲੱਤ ’ਤੇ ਸੱਟ ਵੱਜੀ। ਸੋਨੀਪਤ ਦੇ ਕੁੰਡਲੀ ਥਾਣੇ ਦੀ ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਵੀਨ, ਬਾਬਾ ਅਮਨ ਸਿੰਘ ਕੋਲ ਮੰਗਲਵਾਰ ਤੋਂ ਲੰਗਰ ਅਤੇ ਘੋੜਿਆਂ ਦੀ ਸੇਵਾ ਕਰ ਰਿਹਾ ਸੀ। ਪਤਾ ਲੱਗਿਆ ਹੈ ਕਿ ਉਸ ਨੂੰ ਨਿਹੰਗਾਂ ਨੇ ਫੜ ਕੇ ਨਿਹੰਗ ਰਾਜਾ ਰਾਜ ਸਿੰਘ ਤੇ ਹੋਰ ਮੁਖੀਆਂ ਕੋਲ ਲਿਆਂਦਾ ਤੇ ਮੀਡੀਆ ਅੱਗੇ ਪੇਸ਼ ਕੀਤਾ। ਬਾਅਦ ਵਿੱਚ ਬਾਬਾ ਅਮਨ ਸਿੰਘ ਨੇ ਦੱਸਿਆ ਕਿ ਅਪਰੈਲ ਵਿੱਚ ਨਵੀਨ ਸਿੰਘ ਸਜਿਆ ਸੀ। ਉਧਰ ਬਾਬਾ ਰਾਜਾ ਰਾਜ ਸਿੰਘ ਤੇ ਹੋਰ ਮੁਖੀਆਂ ਨੇ ਕਿਹਾ ਕਿ ਇਹ ਨੌਜਵਾਨ ਇੱਥੇ ਕਿਵੇਂ ਆਇਆ, ਇਸ ਦੀ ਜਾਂਚ ਕੀਤੀ ਜਾਵੇ।

Radio Mirchi