ਮੈਕਸੀਕੋ 'ਚ ਗੋਲੀਬਾਰੀ 'ਚ ਮਾਰੇ ਗਏ ਲੋਕਾਂ 'ਚ ਹਿਮਾਚਲ ਦੀ ਯਾਤਰਾ ਬਲਾਗਰ ਸ਼ਾਮਿਲ

ਮੈਕਸੀਕੋ 'ਚ ਗੋਲੀਬਾਰੀ 'ਚ ਮਾਰੇ ਗਏ ਲੋਕਾਂ 'ਚ ਹਿਮਾਚਲ ਦੀ ਯਾਤਰਾ ਬਲਾਗਰ ਸ਼ਾਮਿਲ
ਲਾਸ ਏਾਜਲਸ- ਮੈਕਸੀਕੋ ਦੇ ਤੁਲੁਮ ਕੈਰੀਬੀਆਈ ਰੈਸਟੋਰੈਂਟ 'ਚ ਗੋਲੀਬਾਰੀ 'ਚ ਮਾਰੇ ਗਏ ਦੋ ਵਿਦੇਸ਼ੀ ਸੈਲਾਨੀਆਂ 'ਚੋਂ ਭਾਰਤ 'ਚ ਜਨਮੀ ਕੈਲੀਫੋਰਨੀਆ ਦੀ ਇਕ ਮਹਿਲਾ ਸ਼ਾਮਿਲ ਹੈ | ਕਿਵੰਟਾਨਾ ਰਾਜ 'ਚ ਅਧਿਕਾਰੀਆਂ ਨੇ ਦੱਸਿਆ ਕਿ ਮਾਰੀਆਂ ਗਈਆਂ ਔਰਤਾਂ 'ਚ ਇਕ ਅੰਜਲੀ ਰਿਆਟ ਸੀ | ਰਿਆਟ ਦੇ ਇੰਸਟਾਗ੍ਰਾਮ ਅਕਾਊਾਟ 'ਤੇ ਉਨ੍ਹਾਂ ਨੂੰ ਕੈਲੀਫੋਰਨੀਆ 'ਚ ਰਹਿਣ ਵਾਲੀ ਭਾਰਤ ਦੇ ਹਿਮਾਚਲ ਪ੍ਰਦੇਸ਼ ਦੀ ਇਕ ਯਾਤਰਾ ਬਲਾਗਰ ਦੱਸਿਆ ਗਿਆ ਹੈ | ਫੇਸ ਬੁੱਕ ਪੇਜ਼ 'ਤੇ ਦੱਸਿਆ ਗਿਆ ਹੈ ਕਿ ਉਹ ਕੈਲੀਫੋਰਨੀਆ ਦੇ ਸੈਨ ਜੋਸ 'ਚ ਰਹਿੰਦੀ ਸੀ | ਜ਼ਿਕਰਯੋਗ ਹੈ ਕਿ ਤੁਲੁਮ 'ਚ ਸੜਕ ਕਿਨਾਰੇ ਬਣੇ ਰੈਸਟੋਰੈਂਟ 'ਚ ਬੀਤੀ ਦੇਰ ਰਾਤ ਨੂੰ ਗੋਲੀਬਾਰੀ 'ਚ ਤਿੰਨ ਹੋਰ ਵਿਦੇਸ਼ੀ ਸੈਲਾਨੀ ਜ਼ਖਮੀ ਹੋ ਗਏ ਸਨ |