ਭਾਰਤੀ-ਅਮਰੀਕੀ ਨੀਤੀ ਮਾਹਰ ਨੀਰਾ ਟੰਡਨ ਵਾਈਟ ਹਾਊਸ ਦੀ ਸਟਾਫ਼ ਸਕੱਤਰ ਨਾਮਜ਼ਦ

ਭਾਰਤੀ-ਅਮਰੀਕੀ ਨੀਤੀ ਮਾਹਰ ਨੀਰਾ ਟੰਡਨ ਵਾਈਟ ਹਾਊਸ ਦੀ ਸਟਾਫ਼ ਸਕੱਤਰ ਨਾਮਜ਼ਦ

ਭਾਰਤੀ-ਅਮਰੀਕੀ ਨੀਤੀ ਮਾਹਰ ਨੀਰਾ ਟੰਡਨ ਵਾਈਟ ਹਾਊਸ ਦੀ ਸਟਾਫ਼ ਸਕੱਤਰ ਨਾਮਜ਼ਦ
ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਵਿਸ਼ਵਾਸਯੋਗ ਸਹਿਯੋਗੀ ਮੰਨੀ ਜਾਂਦੀ ਭਾਰਤੀ ਅਮਰੀਕੀ ਨੀਤੀ ਮਾਹਿਰ ਨੀਰਾ ਟੰਡਨ ਨੂੰ ਵਾਈਟ ਹਾਊਸ ਦੀ ਸਟਾਫ਼ ਸਕੱਤਰ ਨਾਮਜ਼ਦ ਕੀਤਾ ਗਿਆ ਹੈ | 8 ਮਹੀਨੇ ਪਹਿਲਾਂ ਰਿਪਬਲਿਕਨ ਪਾਰਟੀ ਦੇ ਸੰਸਦਾਂ ਨੇ ਇਕ ਹੋਰ ਅਹਿਮ ਅਹੁਦੇ 'ਤੇ ਉਨ੍ਹਾਂ ਦੀ ਨਾਮਜ਼ਦਗੀ ਦੀਆਂ ਕੋਸ਼ਿਸ਼ਾਂ ਨੂੰ ਸਫਲ ਨਹੀਂ ਹੋਣ ਦਿੱਤਾ ਸੀ | ਸੀ.ਐਨ.ਐਨ. ਦੇ ਮੁਤਾਬਿਕ ਬਾਈਡਨ ਦੀ ਸੀਨੀਅਰ ਸਲਾਹਕਾਰ ਟੰਡਨ (51) ਨੂੰ ਇਸ ਅਹੁਦੇ 'ਤੇ ਸ਼ੁੱਕਰਵਾਰ ਨੂੰ ਨਾਮਜ਼ਦ ਕੀਤਾ ਗਿਆ | ਇਸ ਅਹੁਦੇ 'ਤੇ ਨਿਯੁਕਤ ਵਿਅਕਤੀ ਨੂੰ ਇਸ ਇਮਾਰਤ 'ਚ ਸਭ ਤੋਂ ਵੱਧ ਸ਼ਕਤੀਸ਼ਾਲੀ ਵਿਅਕਤੀਆਂ 'ਚੋਂ ਇਕ ਮੰਨਿਆ ਜਾਂਦਾ ਹੈ | ਇਸ ਨਿਯੁਕਤੀ ਲਈ ਸੈਨੇਟ ਵਲੋਂ ਪੁਸ਼ਟੀ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ | ਵਾਈਟ ਹਾਊਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਟੰਡਨ ਨੂੰ ਨੀਤੀ ਅਤੇ ਪ੍ਰਬੰਧਨ ਦੇ ਖੇਤਰ 'ਚ ਦੋ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਦਾ ਤਜ਼ਰਬਾ ਹੈ | ਇਹ ਉਨ੍ਹਾਂ ਦੀ ਇਸ ਭੂਮਿਕਾ ਲਈ ਮਹੱਤਵਪੂਰਨ ਕਾਰਕ ਹੈ | 

Radio Mirchi