ਫਾਈਜ਼ਰ ਕੋਵਿਡ ਵੈਕਸੀਨ 5 ਤੋਂ 11 ਸਾਲ ਦੇ ਬੱਚਿਆਂ ਲਈ 90 ਫੀਸਦੀ ਅਸਰਦਾਰ-ਐਫ.ਡੀ.ਏ.
ਫਾਈਜ਼ਰ ਕੋਵਿਡ ਵੈਕਸੀਨ 5 ਤੋਂ 11 ਸਾਲ ਦੇ ਬੱਚਿਆਂ ਲਈ 90 ਫੀਸਦੀ ਅਸਰਦਾਰ-ਐਫ.ਡੀ.ਏ.
ਵਾਸ਼ਿੰਗਟਨ- ਫਾਈਜ਼ਰ ਤੇ ਉਸ ਦੇ ਸਹਿਯੋਗੀ ਬਾਇਓਟੈੱਕ ਨੇ ਕਿਹਾ ਕਿ ਉਨ੍ਹਾਂ ਦੀ ਕੋਰੋਨਾ ਵੈਕਸੀਨ ਸੁਰੱਖਿਅਤ ਹੈ ਅਤੇ 5 ਤੋਂ 11 ਸਾਲ ਦੇ ਬੱਚਿਆਂ 'ਚ ਕੋਰੋਨਾ ਦੇ ਲੱਛਣਾਂ ਦੇ ਖ਼ਿਲਾਫ਼ 90.7 ਫੀਸਦੀ ਪ੍ਰਭਾਵੀ ਹੈ | ਕੰਪਨੀਆਂ ਨੇ 26 ਅਕਤੂਬਰ ਨੂੰ ਹੋਣ ਵਾਲੀ ਐਫ.ਡੀ.ਏ. (ਫੂਡ ਐਂਡ ਡਰੱਗ ਐਡਮਿਨੀਸਟੇ੍ਰਸ਼ਨ) ਦੇ ਸਲਾਹਕਾਰਾਂ ਦੀ ਬੈਠਕ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੋਸਟ ਕੀਤੇ ਗਏ ਇਕ ਦਸਤਾਵੇਜ਼ 'ਚ ਡਾਟਾ ਜਾਰੀ ਕਰ ਇਸ ਦੀ ਜਾਣਕਾਰੀ ਦਿੱਤੀ | ਫਾਈਜ਼ਰ ਤੇ ਬਾਇਓਟੈਕ ਬੱਚਿਆਂ ਲਈ ਆਪਣੀ 10 ਮਾਈਕ੍ਰੋਗ੍ਰਾਮ ਖੁਰਾਕ ਦੀਆਂ ਦੋ ਡੋਜ਼ ਐਫ.ਡੀ.ਏ. ਐਮਰਜੈਂਸੀ ਵਰਤੋਂ ਲਈ ਲਾਗੂ ਕਰ ਰਹੇ ਹਨ | 2 ਖੁਰਾਕਾਂ ਨੂੰ ਤਿੰਨ ਹਫ਼ਤਿਆਂ ਦੇ ਅੰਤਰਾਲ 'ਚ ਦਿੱਤਾ ਜਾਵੇਗਾ | ਇਨ੍ਹਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 5 ਤੋਂ 12 ਸਾਲ ਉਮਰ ਦਰਮਿਆਨ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਟੀਕੇ ਦੀਆਂ ਦੋ ਖੁਰਾਕਾਂ ਉਚ ਪੱਧਰ ਦੀ ਸੁਰੱਖਿਆਤਮਕ ਪ੍ਰਭਾਵਿਕਤਾ ਪ੍ਰਦਾਨ ਕਰਦੀ ਹੈ | ਜੇਕਰ ਇਜਾਜ਼ਤ ਮਿਲਦੀ ਹੈ, ਤਾਂ ਇਹ ਛੋਟੇ ਬੱਚਿਆਂ ਲਈ ਪਹਿਲੀ ਕੋਰੋਨਾ ਵੈਕਸੀਨ ਹੋਵੇਗੀ |