ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ

ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ

ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ
ਦੁਬਈ-ਆਈਸੀਸੀ ਟੀ-20 ਵਿਸ਼ਵ ਕੱਪ ਦੇ ਸੁਪਰ 12 ਦੇ ਗਰੁੱਪ ਦੋ ਮੈਚ ਵਿੱਚ ਅੱਜ ਇੱਥੇ ਪਾਕਿਸਤਾਨ ਨੇ ਭਾਰਤ ਨੂੰ ਦਸ ਵਿਕਟਾਂ ਨਾਲ ਹਰਾ ਦਿੱਤਾ। ਭਾਰਤੀ ਗੇਂਦਬਾਜ਼ਾਂ ਦੀ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ (79 ਦੌੜਾਂ) ਅਤੇ ਬਾਬਰ ਆਜ਼ਮ (68 ਦੌੜਾਂ) ਦੀ ਬੱਲੇਬਾਜ਼ੀ ਅੱਗੇ ਇੱਕ ਨਾ ਚੱਲੀ। ਪਾਕਿਸਤਾਨ ਨੇ ਬਿਨਾਂ ਕੋਈ ਵਿਕਟ ਗੁਆਏ ਭਾਰਤ ਵੱਲੋਂ ਦਿੱਤਾ 152 ਦੌੜਾਂ ਦਾ ਟੀਚਾ 17.5 ਓਵਰਾਂ ਵਿੱਚ ਪੂਰਾ ਕਰ ਲਿਆ। ਇਸ ਤੋਂ ਪਹਿਲਾਂ ਭਾਰਤ ਨੇ ਸੱਤ ਵਿਕਟਾਂ ਗੁਆ ਕੇ 151 ਦੌੜਾਂ ਬਣਾਈਆਂ, ਜਿਸ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ 57 ਦੌੜਾਂ ਦਾ ਯੋਗਦਾਨ ਦਿੱਤਾ। ਸ਼ਾਹੀਨ ਸ਼ਾਹ ਅਫ਼ਰੀਦੀ ਦੀ ਸ਼ਾਨਦਾਰ ਗੇਂਦਬਾਜ਼ੀ ਕਾਰਨ ਭਾਰਤ ਇੱਕ ਸਮੇਂ ਤਿੰਨ ਵਿਕਟਾਂ ’ਤੇ 31 ਦੌੜਾਂ ਬਣਾ ਕੇ ਜੂਝ ਰਿਹਾ ਸੀ। ਕੋਹਲੀ ਨੇ ਰਿਸ਼ਭ ਪੰਤ (39) ਨਾਲ ਚੌਥੀ ਵਿਕਟ ਲਈ 53 ਦੌੜਾਂ ਦੀ ਭਾਈਵਾਲੀ ਕੀਤੀ। ਭਾਰਤ ਨੇ ਪਾਕਿਸਤਾਨ ਤੋਂ ਹੁਣ ਤੱਕ ਵਿਸ਼ਵ ਕੱਪ (ਇੱਕ ਰੋਜ਼ਾ ਅਤੇ ਟੀ-20) ਵਿੱਚ ਸਾਰੇ ਮੈਚ ਜਿੱਤੇ ਸਨ। ਭਾਰਤ ਨੇ ਟਾਸ ਗੁਆਉਣ ਮਗਰੋਂ 13 ਗੇਂਦਾਂ ਦੇ ਅੰਦਰ ਆਪਣੇ ਦੋਵੇਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ (ਸਿਫ਼ਰ) ਅਤੇ ਕੇਐੱਲ ਰਾਹੁਲ (ਤਿੰਨ) ਦੀਆਂ ਵਿਕਟਾਂ ਗੁਆ ਲਈਆਂ। ਭਾਰਤ ਵੱਲੋਂ ਸੂਰਿਆ ਕੁਮਾਰ ਯਾਦਵ ਨੇ 11, ਰਵਿੰਦਰ ਜਡੇਜਾ ਨੇ 13, ਹਾਰਦਿਕ ਪਾਂਡਿਆ ਨੇ 11 ਅਤੇ ਭੁਵਨੇਸ਼ਵਰ ਨੇ ਨਾਬਾਦ ਪੰਜ ਦੌੜਾਂ ਬਣਾਈਆਂ। ਪਾਕਿਸਤਾਨੀ ਗੇਂਦਬਾਜ਼ ਸ਼ਾਹੀਨ ਅਫ਼ਰੀਦੀ ਨੇ ਤਿੰਨ, ਹਸਨ ਅਲੀ ਨੇ ਦੋ, ਸ਼ਾਦਾਬ ਖ਼ਾਨ ਅਤੇ ਹਰੀਸ ਰਾਊਫ਼ ਨੇ ਇੱਕ-ਇੱਕ ਵਿਕਟ ਲਈ। 

Radio Mirchi