'ਹਿਊਮੈਨ ਰਾਈਟਸ ਵਾਚ' ਨੇ ਬੰਗਲਾ ਦੇਸ਼ ਨੂੰ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ
'ਹਿਊਮੈਨ ਰਾਈਟਸ ਵਾਚ' ਨੇ ਬੰਗਲਾ ਦੇਸ਼ ਨੂੰ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ
ਸੈਕਰਾਮੈਂਟੋ- ਮਨੁੱਖੀ ਹੱਕਾਂ ਬਾਰੇ ਕੌਮਾਂਤਰੀ ਗਰੁੱਪ 'ਹਿਊਮੈਨ ਰਾਈਟਸ ਵਾਚ' ਨੇ ਬੰਗਲਾ ਦੇਸ਼ ਸਰਕਾਰ ਨੂੰ ਕਿਹਾ ਹੈ ਕਿ ਉਹ ਹਿੰਦੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ| ਇਸ ਦੇ ਨਾਲ ਹੀ ਗਰੁੱਪ ਨੇ ਹਿੰਦੂਆਂ ਵਿਰੁੱਧ ਹਿੰਸਾ ਉਪਰ ਕਾਬੂ ਪਾਉਣ ਲਈ ਤਾਕਤ ਦੀ ਵਰਤੋਂ ਤੋਂ ਗੁਰੇਜ ਕਰਨ ਲਈ ਕਿਹਾ ਹੈ | 'ਹਿਊਮੈਨ ਰਾਈਟਸ ਵਾਚ' ਦੇ ਏਸ਼ੀਆ ਮੁਖੀ ਬਰਾਡ ਐਡਮਜ਼ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਭੀੜ ਉਪਰ ਸਿੱਧੀਆਂ ਗੋਲੀਆਂ ਚਲਾਉਣ ਤੋਂ ਬਚਿਆ ਜਾਵੇ ਤੇ ਸੰਭਲ ਕੇ ਕਾਰਵਾਈ ਕੀਤੀ ਜਾਵੇ | ਬਿਆਨ ਵਿਚ ਹਾਲਾਂ ਕਿ ਹਿੰਦੂਆਂ ਉਪਰ ਹਮਲਿਆਂ ਲਈ ਜਿੰਮੇਵਾਰਾਂ ਦਾ ਨਾ ਨਹੀਂ ਲਿਆ ਤੇ ਨਾ ਹੀ ਉਨ੍ਹਾਂ ਦੀ ਨਿੰਦਾ ਕੀਤੀ ਹੈ ਪਰੰਤੂ ਗਰੁੱਪ ਨੇ ਮੰਨਿਆ ਹੈ ਕਿ ਹਿੰਦੂ ਜੋ ਬੰਗਲਾਦੇਸ਼ ਦੀ ਮੁਸਲਮਾਨ ਆਬਾਦੀ ਦਾ ਤਕਰੀਬਨ 10% ਹਨ, ਉਪਰ ਅਕਸਰ ਹਮਲੇ ਹੁੰਦੇ ਹਨ | ਬਿਆਨ ਵਿਚ ਗੁਰੱਪ ਨੇ ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਲੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤੇ ਫੋਨ ਦਾ ਵੀ ਜ਼ਿਕਰ ਕੀਤਾ ਹੈ ਜਿਸ ਦੌਰਾਨ ਹਸੀਨਾ ਨੇ ਭਾਰਤ ਵਿਚ ਫਿਰਕੂ ਹਿੰਸਾ ਖਤਮ ਕਰਨ ਲਈ ਕਿਹਾ ਸੀ, ਜਿਥੇ ਸੱਤਾਧਾਰੀ ਪਾਰਟੀ ਵਲੋਂ ਘੱਟ ਗਿਣਤੀ ਮੁਸਲਮਾਨ ਭਾਈਚਾਰੇ ਨੂੰ ਨਿਸ਼ਾਨ ਬਣਾਇਆ ਜਾ ਰਿਹਾ ਹੈ | ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਚੁੱਕੇ ਟੁਲਸੀ ਗੈਬਰਡ ਨੇ ਬੰਗਲਾਦੇਸ਼ 'ਚ ਫਿਰਕੂ ਹਿੰਸਾ ਉਪਰ ਦੁੱਖ ਪ੍ਰਗਟ ਕੀਤਾ |