ਬਾਦਲ ਵਲੋਂ ਅਮਰੀਕਾ ਦੇ ਉੱਘੇ ਕਾਰੋਬਾਰੀ ਧਾਲੀਵਾਲ ਨੂੰ ਹਵਾਈ ਅੱਡੇ ਤੋਂ ਵਾਪਸ ਭੇਜਣ ਦੀ ਸਖ਼ਤ ਆਲੋਚਨਾ

ਬਾਦਲ ਵਲੋਂ ਅਮਰੀਕਾ ਦੇ ਉੱਘੇ ਕਾਰੋਬਾਰੀ ਧਾਲੀਵਾਲ ਨੂੰ ਹਵਾਈ ਅੱਡੇ ਤੋਂ ਵਾਪਸ ਭੇਜਣ ਦੀ ਸਖ਼ਤ ਆਲੋਚਨਾ

ਬਾਦਲ ਵਲੋਂ ਅਮਰੀਕਾ ਦੇ ਉੱਘੇ ਕਾਰੋਬਾਰੀ ਧਾਲੀਵਾਲ ਨੂੰ ਹਵਾਈ ਅੱਡੇ ਤੋਂ ਵਾਪਸ ਭੇਜਣ ਦੀ ਸਖ਼ਤ ਆਲੋਚਨਾ
ਚੰਡੀਗੜ੍ਹ•-ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਅਥਾਰਟੀ ਵਲੋਂ ਦਰਸ਼ਨ ਸਿੰਘ ਧਾਲੀਵਾਲ ਨੂੰ ਭਾਰਤ ਦਾਖ਼ਲ ਹੋਣ ਤੋਂ ਰੋਕਣ ਮਗਰੋਂ ਵਾਪਸ ਅਮਰੀਕਾ ਭੇਜਣ ਦੀਆਂ ਰਿਪੋਰਟਾਂ 'ਤੇ ਪ੍ਰਤੀਕਰਮ ਦਿੰਦਿਆਂ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਖਿਆ ਕਿ ਉਹ ਨਿੱਜੀ ਅਤੇ ਪ੍ਰਭਾਵਸ਼ਾਲੀ ਤੌਰ 'ਤੇ ਦਖ਼ਲ ਦੇ ਕੇ ਹੋਏ ਅਨਿਆਂ ਨੂੰ ਖ਼ਤਮ ਕਰਵਾਉਣ | ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਦਰਸ਼ਨ ਸਿੰਘ ਧਾਲੀਵਾਲ ਨੂੰ ਸਦਭਾਵਨਾ ਦੇ ਕਦਮ ਵਜੋਂ ਨਿੱਜੀ ਤੌਰ 'ਤੇ ਸੱਦਾ ਦੇਣ ਤਾਂ ਜੋ ਐਨ. ਆਰ. ਆਈਜ਼ ਨੂੰ ਵੱਡਾ ਹਾਂ ਪੱਖੀ ਸੰਕੇਤ ਮਿਲੇ | ਬਾਦਲ ਨੇ ਕਿਹਾ ਕਿ ਪਵਿੱਤਰ ਸਮਾਜਿਕ ਤੇ ਧਾਰਮਿਕ ਕਾਰਜ ਵਾਸਤੇ ਲੰਗਰ ਲਗਾਉਣਾ ਜਾਂ ਉਸ ਦਾ ਪ੍ਰਬੰਧ ਕਰਨਾ ਸਿੱਖ ਧਰਮ ਵਿਚ ਹਰ ਸਿੱਖ ਲਈ ਸਭ ਤੋਂ ਉਤਮ ਕਾਰਜ ਮੰਨਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨਦਾਤਾ ਲਈ ਅਜਿਹਾ ਕਰਨ ਦੀ ਰੀਸ ਕਰਨੀ ਚਾਹੀਦੀ ਹੈ ਨਾ ਕਿ ਉਸ ਨੂੰ ਸਜ਼ਾ ਦੇਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਚੱਲ ਰਿਹਾ ਸੰਘਰਸ਼ ਇਕ ਕੌਮੀ ਲਹਿਰ ਹੈ | ਇਸ ਸੱਭਿਅਕ, ਸ਼ਾਂਤਮਈ ਤੇ ਲੋਕਤੰਤਰੀ ਲਹਿਰ 'ਚ ਸ਼ਾਮਿਲ ਹੋਣ ਵਾਲਿਆਂ ਦੀ ਮਦਦ ਕਰਨ 'ਚ ਕੁਝ ਵੀ ਗ਼ਲਤ ਜਾਂ ਗੈਰਕਾਨੂੰਨੀ ਨਹੀਂ | ਖੇਤੀਬਾੜੀ ਲਈ ਆਪਣੇ ਏਜੰਡੇ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਕੋਈ ਵੀ ਕਾਨੂੰਨ, ਨੀਤੀ ਜਾਂ ਪ੍ਰਸ਼ਾਸਨਿਕ ਫ਼ੈਸਲਾ ਜੋ ਕਿਸਾਨਾਂ ਦੀ ਤਕਦੀਰ 'ਤੇ ਅਸਰ ਪਾਉਂਦਾ ਹੋਵੇ, ਉਦੋਂ ਹੀ ਲਿਆ ਜਾਣਾ ਚਾਹੀਦਾ ਹੈ ਜਦੋਂ ਇਸ ਨਾਲ ਅਸਰ ਅਧੀਨ ਆਉਂਦੇ ਲੋਕਾਂ ਨਾਲ ਸਲਾਹ ਮਸ਼ਵਰਾ ਕੀਤਾ ਗਿਆ ਹੋਵੇ | ਬਾਦਲ ਨੇ ਕਿਹਾ ਕਿ ਉਨ੍ਹ•ਾਂ ਦੀ ਤਕਦੀਰ ਨੂੰ ਪ੍ਰਭਾਵਿਤ ਕਰਦੇ ਮਾਮਲਿਆਂ 'ਤੇ ਫ਼ੈਸਲਾ ਲੈਣ ਦੀ ਪ੍ਰਕਿਰਿਆ 'ਚ ਕਿਸਾਨਾਂ ਨੂੰ ਜ਼ਰੂਰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ | ਉਨ੍ਹ•ਾਂ ਕਿਹਾ ਕਿ ਇਸ ਵਾਸਤੇ ਮੈਂ ਕੇਂਦਰ ਸਰਕਾਰ ਨੂੰ ਸੁਝਾਅ ਦੇਵਾਂਗਾ ਕਿ ਉਹ ਇਕ ਕਾਨੂੰਨੀ ਕਮੇਟੀ ਗਠਿਤ ਕਰੇ ਜੋ ਖੇਤੀਬਾੜੀ ਅਤੇ ਕਿਸਾਨਾਂ ਬਾਰੇ ਸਰਕਾਰੀ ਨੀਤੀ ਤਿਆਰ ਕਰੇ ਅਤੇ ਇਸ ਵਿਚ ਕਿਸਾਨਾਂ, ਖੇਤੀਬਾੜੀ ਮਾਹਿਰਾਂ, ਖੇਤੀਬਾੜੀ ਅਰਥਸ਼ਾਸਤਰੀਆਂ ਦੇ ਪ੍ਰਤੀਨਿਧਾਂ ਦੀ ਬਰਾਬਰ ਦੀ ਪ੍ਰਤੀਨਿਧਤਾ ਹੋਵੇ | 

Radio Mirchi