ਕੈਲਗਰੀ ਨਗਰ ਕੌਂਸਲ 'ਚ ਪੰਜਾਬੀ ਮੂਲ ਦੀ ਪਹਿਲੀ ਵਾਰ ਮੇਅਰ ਬਣੀ ਔਰਤ ਨੇ ਚੁੱਕੀ ਸਹੁੰ ਅਤੇ ਚਾਰਜ ਸੰਭਾਲਿਆ

ਕੈਲਗਰੀ ਨਗਰ ਕੌਂਸਲ 'ਚ ਪੰਜਾਬੀ ਮੂਲ ਦੀ ਪਹਿਲੀ ਵਾਰ ਮੇਅਰ ਬਣੀ ਔਰਤ ਨੇ ਚੁੱਕੀ ਸਹੁੰ ਅਤੇ ਚਾਰਜ ਸੰਭਾਲਿਆ

ਕੈਲਗਰੀ ਨਗਰ ਕੌਂਸਲ 'ਚ ਪੰਜਾਬੀ ਮੂਲ ਦੀ ਪਹਿਲੀ ਵਾਰ ਮੇਅਰ ਬਣੀ ਔਰਤ ਨੇ ਚੁੱਕੀ ਸਹੁੰ ਅਤੇ ਚਾਰਜ ਸੰਭਾਲਿਆ
ਕੈਲਗਰੀ -ਕੈਲਗਰੀ ਨਗਰ ਕੌਸਲ ਦੀਆਂ ਹੋਈਆ ਚੋਣਾਂ ਵਿਚ ਪੰਜਾਬੀ ਮੂਲ ਦੀ ਮੇਅਰ ਬਣੀ ਪਹਿਲੀ ਔਰਤ ਜੋਤੀ ਗੌਂਡੇਕ ਨੇ ਸਹੁੰ ਚੁੱਕ ਕੇ ਆਪਣਾ ਚਾਰਜ ਸੰਭਾਲ ਲਿਆ ਹੈ | ਮੇਅਰ ਜੋਤੀ ਗੌਂਡੇਕ ਨੂੰ ਸਹੁੰ ਚੁਕਾਉਣ ਦੀ ਰਸਮ ਜਸਟਿਸ ਜੌਨ ਰੂਕੇ ਨੇ ਹਾਜ਼ਰ ਸਾਰੇ ਕੌਂਸਲਰਾਂ ਦੀ ਮੌਜੂਦਗੀ 'ਚ ਕੀਤੀ | ਇਸ ਸਮੇਂ ਮੇਅਰ ਜੋਤੀ ਗੌਂਡੇਕ ਨੇ ਕੁੱਲ 14 ਕੌਂਸਲਰਾਂ 'ਚੋ 13 ਕੌਂਸਲਰਾਂ ਨੂੰ ਸਹੁੰ ਚੁਕਾਈ | ਇਸ ਸਮੇਂ ਵਾਰਡ 4 ਤੋਂ ਤੀਜੀ ਵਾਰ ਕੌਂਸਲਰ ਬਣੇ ਸੀਨ ਚੂ ਨੂੰ ਮੇਅਰ ਵਲੋਂ ਸਹੁੰ ਇਸ ਕਰਕੇ ਨਹੀਂ ਚੁਕਾਈ ਗਈ ਕਿ ਉਸ ਉੱਤੇ ਤਕਰੀਨ 20 ਸਾਲ ਪਹਿਲਾਂ 16 ਸਾਲਾਂ ਲੜਕੀ ਨਾਲ ਜਬਰ-ਜਨਾਹ ਕਰਨ ਦੇ ਹੁਣ ਦੋਸ਼ ਲੱਗੇ ਹਨ | ਇਸ ਨੂੰ ਸਹੁੰ ਜਸਟਿਸ ਜੌਨ ਰੂਕੇ ਵੱਲੋ ਹੀ ਚੁਕਾਈ ਗਈ ਹੈ | ਕੌਂਸਲਰ ਸੀਨ ਚੂ ਦੇ ਸਮਰਥਕਾਂ ਵਲੋਂ ਉਸ ਦੇ ਹੱਕ ਵਿਚ ਪ੍ਰਦਰਸ਼ਨ ਕੀਤਾ ਗਿਆ ਹੈ | ਜਦਕਿ ਦੂਜੀ ਧਿਰ ਵਲੋਂ ਉਸ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ |

Radio Mirchi