ਪੰਜਾਬ ਵਿੱਚ ਹਵਾ ਦੀ ਸ਼ੁੱਧਤਾ ਵਧਾਉਣ ਦੀ ਮੰਗ ਉਠੀ

ਪੰਜਾਬ ਵਿੱਚ ਹਵਾ ਦੀ ਸ਼ੁੱਧਤਾ ਵਧਾਉਣ ਦੀ ਮੰਗ ਉਠੀ

ਪੰਜਾਬ ਵਿੱਚ ਹਵਾ ਦੀ ਸ਼ੁੱਧਤਾ ਵਧਾਉਣ ਦੀ ਮੰਗ ਉਠੀ
ਚੰਡੀਗੜ੍ਹ-ਪੰਜਾਬ ਦੇ ਵਸਨੀਕਾਂ ਨੇ ਵਾਤਾਵਰਣ ਦੀ ਸ਼ੁੱਧਤਾ ਤੇ ਹਵਾ ਦੀ ਕੁਆਲਿਟੀ ਸੁਧਾਰਨ ਦੀ ਮੰਗ ਉਠਾਉਂਦਿਆਂ ਇਸ ਮੁੱਦੇ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਏਜੰਡੇ ਵਿੱਚ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ। ਇਸ ਸਬੰਧ ਵਿੱਚ ਵਾਤਾਵਰਣ ਜਾਗਰੂਕਤਾ ਸੰਸਥਾ ‘ਈਕੋਸਿੱਖ’ ਅਤੇ ‘ਕਲੀਨ ਏਅਰ ਪੰਜਾਬ’ ਨੇ ਅੱਜ ਮੀਟਿੰਗ ਕੀਤੀ ਜਿਸ ਵਿੱਚ ਸੂਬੇ ਦੇ 50 ਤੋਂ ਵੱਧ ਪਤਵੰਤਿਆਂ ਨੇ ਹਿੱਸਾ ਲਿਆ ਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸ਼ੁੱਧ ਹਵਾ ਹਰ ਕਿਸੇ ਦਾ ਅਧਿਕਾਰ ਹੈ ਤੇ ਪੰਜਾਬ ਦੇ ਕਈ ਸ਼ਹਿਰ ਵਾਤਾਵਰਣ ਪੱਖੋਂ ਬਹੁਤ ਜ਼ਿਆਦਾ ਪ੍ਰਦੂਸ਼ਿਤ ਹਨ ਜਿਨ੍ਹਾਂ ਵਿੱਚ ਮੰਡੀ ਗੋਬਿੰਦਗੜ੍ਹ, ਅੰਮ੍ਰਿਤਸਰ, ਲੁਧਿਆਣਾ, ਖੰਨਾ ਤੇ ਪਟਿਆਲਾ ਸ਼ਾਮਲ ਹਨ। ਸੰਸਥਾ ਈਕੋਸਿੱਖ ਦੀ ਪ੍ਰਧਾਨ ਸੁਪ੍ਰੀਤ ਕੌਰ ਨੇ ਕਿਹਾ ਕਿ ਪੰਜਾਬ ਦੇ ਵਸਨੀਕ ਹਵਾ ਵਿੱਚ ਜ਼ਹਿਰੀਲੇ ਤੱਤਾਂ ਕਾਰਨ ਗੁੱਸੇ ਵਿੱਚ ਹਨ ਕਿਉਂਕਿ ਅਸ਼ੁੱਧ ਹਵਾ ਪੰਜਾਬ ਦੇ ਵਸਨੀਕਾਂ ਦੇ ਬੱਚਿਆਂ ’ਤੇ ਵੀ ਮਾੜਾ ਅਸਰ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੁਝ ਮਹੀਨਿਆਂ ਮਗਰੋਂ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤੇ ਸਿਆਸੀ ਪਾਰਟੀਆਂ ਨੂੰ ਚਾਹੀਦਾ ਹੈ ਕਿ ਵਾਤਾਵਰਣ ਵਿੱਚ ਸੁਧਾਰ ਦੇ ਮੁੱਦੇ ਨੂੰ ਚੋਣ ਮੈਨੀਫੈਸਟੋ ਵਿਚ ਸ਼ਾਮਲ ਕੀਤਾ ਜਾਵੇ। 

Radio Mirchi