ਅਮਰੀਕਾ 'ਚ 2020 ਦੌਰਾਨ ਨਫ਼ਰਤੀ ਅਪਰਾਧਾਂ ਦੀ ਗਿਣਤੀ ਹੋਰ ਵਧੀ- ਐਫ.ਬੀ.ਆਈ.

ਅਮਰੀਕਾ 'ਚ 2020 ਦੌਰਾਨ ਨਫ਼ਰਤੀ ਅਪਰਾਧਾਂ ਦੀ ਗਿਣਤੀ ਹੋਰ ਵਧੀ- ਐਫ.ਬੀ.ਆਈ.

ਅਮਰੀਕਾ 'ਚ 2020 ਦੌਰਾਨ ਨਫ਼ਰਤੀ ਅਪਰਾਧਾਂ ਦੀ ਗਿਣਤੀ ਹੋਰ ਵਧੀ- ਐਫ.ਬੀ.ਆਈ.
ਸੈਕਰਾਮੈਂਟੋ-ਪਿਛਲੇ ਸਾਲ 10 ਹਜ਼ਾਰ ਤੋਂ ਵੱਧ ਲੋਕ ਨਫਰਤੀ ਅਪਰਾਧ ਦਾ ਸ਼ਿਕਾਰ ਹੋਏ ਹਨ | ਇਹ ਖੁਲਾਸਾ ਐਫ.ਬੀ.ਆਈ. ਨੇ ਆਪਣੀ ਸਾਲਾਨਾ ਰਿਪੋਰਟ 'ਚ ਕੀਤਾ ਹੈ | ਰਿਪੋਰਟ ਅਨੁਸਾਰ ਪਿਛਲੇ ਸਾਲ 2020 ਦੌਰਾਨ 7700 ਤੋਂ ਵੱਧ ਨਫਰਤੀ ਅਪਰਾਧ ਦੀਆਂ ਘਟਨਾਵਾਂ ਵਾਪਰੀਆਂ, ਜੋ 2019 ਦੀ ਤੁਲਨਾ 'ਚ 450 ਜ਼ਿਆਦਾ ਹਨ | ਐਫ.ਬੀ.ਆਈ. ਅਨੁਸਾਰ ਅਸਲ 'ਚ ਇਹ ਘਟਨਾਵਾਂ ਕਿਤੇ ਜ਼ਿਆਦਾ ਹਨ ਕਿਉਂਕਿ ਬਹੁਤ ਸਾਰੀਆਂ ਏਜੰਸੀਆਂ ਨੇ ਆਪਣੇ ਖੇਤਰ 'ਚ ਹੋਏ ਨਫਰਤੀ ਅਪਰਾਧਾਂ ਬਾਰੇ ਰਿਪੋਰਟ ਹੀ ਨਹੀਂ ਦਰਜ ਕਰਵਾਈ | 2008 ਤੋਂ ਬਾਅਦ ਪਹਿਲੀ ਵਾਰ 2020 ਦੌਰਾਨ ਸਭ ਤੋਂ ਵੱਧ ਨਫਰਤੀ ਘਟਨਾਵਾਂ 7783 ਦਰਜ ਹੋਈਆਂ | ਸ਼ਾਹਫਿਆਮ ਲੋਕਾਂ ਉਪਰ ਹਮਲਿਆਂ ਦੀਆਂ ਘਟਨਾਵਾਂ ਜੋ 2019 'ਚ 1972 ਸਨ, ਪਿਛਲੇ ਸਾਲ ਵਧ ਕੇ 2871 ਹੋ ਗਈਆਂ | ਏਸ਼ੀਆਈ ਮੂਲ ਦੇ ਲੋਕਾਂ ਵਿਰੁੱਧ ਪਿਛਲੇ ਸਾਲ 279 ਨਫਰਤੀ ਅਪਰਾਧ ਦੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਦੀ 2019 'ਚ ਗਿਣਤੀ 161 ਸੀ | ਯਹੂਦੀ ਲੋਕਾਂ ਵਿਰੁੱਧ ਨਫਰਤੀ ਹਮਲਿਆਂ ਦੀ ਗਿਣਤੀ ਘਟੀ ਹੈ | 2020 'ਚ 20% ਘਟਨਾਵਾਂ ਲਿੰਗ ਨੂੰ ਆਧਾਰ ਬਣਾ ਕੇ ਵਾਪਰੀਆਂ, ਜਦ ਕਿ 13.3% ਘਟਨਾਵਾਂ ਧਾਰਮਿਕ ਭੇਦਭਾਵ ਕਾਰਨ ਵਾਪਰੀਆਂ | ਰਿਪੋਰਟ ਮੁਤਾਬਿਕ ਦੋਸ਼ੀਆਂ ਵਿਚ ਅੱਧਿਉਂ ਵੱਧ ਗੋਰੇ ਸ਼ਾਮਿਲ ਹਨ |

Radio Mirchi