ਅਮਰੀਕਾ ਦੀ ਸਾਬਕਾ ਕੂਟਨੀਤਕ ਹੇਲੀ ਅਤੇ ਸੰਸਦ ਮੈਂਬਰ ਵਾਲਟਜ਼ ਵਲੋਂ ਭਾਰਤ ਨਾਲ ਗੱਠਜੋੜ ਦੀ ਅਪੀਲ

ਅਮਰੀਕਾ ਦੀ ਸਾਬਕਾ ਕੂਟਨੀਤਕ ਹੇਲੀ ਅਤੇ ਸੰਸਦ ਮੈਂਬਰ ਵਾਲਟਜ਼ ਵਲੋਂ ਭਾਰਤ ਨਾਲ ਗੱਠਜੋੜ ਦੀ ਅਪੀਲ
ਵਾਸ਼ਿੰਗਟਨ- ਸੰਯੁਕਤ ਰਾਸ਼ਟਰ 'ਚ ਅਮਰੀਕਾ ਦੀ ਸਾਬਕਾ ਰਾਜਦੂਤ ਨਿਕੀ ਹੇਲੀ ਅਤੇ ਸੰਸਦ ਮਾਈਕ ਵਾਲਟਜ਼ ਨੇ ਭਾਰਤ ਤੇ ਅਮਰੀਕਾ ਦਰਮਿਆਨ ਗਠਜੋੜ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਨਾਲ ਦੋਹਾਂ ਦੇਸ਼ਾਂ ਨੂੰ ਖੇਤਰ 'ਚ ਚੀਨ ਦੇ ਹਮਲਾਵਰ ਰੁਖ਼ ਦਰਮਿਆਨ ਆਪਣੀ ਕੌਮਾਂਤਰੀ ਤਾਕਤ ਨੂੰ ਬਰਕਰਾਰ ਰੱਖਣ ਅਤੇ ਵਿਸਤਾਰ ਦੇਣ 'ਚ ਮਦਦ ਮਿਲੇਗੀ। ਵਾਲਟਜ਼ ਪ੍ਰਤੀਨਿਧੀ ਸਭਾ ਦੀ ਸਸ਼ਤਰ ਸੇਵਾ ਕਮੇਟੀ ਦੇ ਮੈਂਬਰ ਹਨ ਅਤੇ 'ਇੰਡੀਆ ਕਾਕਸ' ਦੇ ਰਿਪਬਲਿਕਨ ਉਪ ਪ੍ਰਧਾਨ ਹਨ। ਹੇਲੀ ਅਤੇ ਵਾਟਲਜ਼ ਨੇ ਵੱਕਾਰੀ 'ਫਾਰਨ ਪਾਲਿਸੀ' ਪੱਤ੍ਰਿਕਾ ਦੇ ਤਾਜ਼ਾ ਸੰਸਕਰਣ 'ਚ ਲਿਖਿਆ, 10 ਲੱਖ ਤੋਂ ਜ਼ਿਆਦਾ ਸੈਨਿਕ ਬਲਾਂ ਵਾਲੀ ਇਕ ਪ੍ਰਮਾਣੂ ਸ਼ਕਤੀ ਦੇ ਰੂਪ 'ਚ, ਮਜਬੂਤ ਹੁੰਦੀ ਸਮੁੰਦਰੀ ਸੈਨਾ ਅਤੇ ਸਿਖਰ ਪੱਧਰੀ ਪੁਲਾੜ ਪ੍ਰੋਗਰਾਮ ਦੇ ਨਾਲ ਅਤੇ ਅਮਰੀਕਾ ਦੇ ਇਕ ਪੁਰਾਣੇ ਆਰਥਿਕ ਤੇ ਸੈਨਾ ਭਾਈਵਾਲ ਦੇ ਰੂਪ 'ਚ ਭਾਰਤ ਇਕ ਮਜਬੂਤ ਸਾਂਝੀਦਾਰ ਬਣੇਗਾ।