ਜੀ-20: ਕਾਰਬਨ ਨਿਕਾਸੀ ਘਟਾਉਣ ਲਈ ਸਹਿਮਤ ਹੋਏ ਦੇਸ਼

ਜੀ-20: ਕਾਰਬਨ ਨਿਕਾਸੀ ਘਟਾਉਣ ਲਈ ਸਹਿਮਤ ਹੋਏ ਦੇਸ਼

ਜੀ-20: ਕਾਰਬਨ ਨਿਕਾਸੀ ਘਟਾਉਣ ਲਈ ਸਹਿਮਤ ਹੋਏ ਦੇਸ਼
ਰੋਮ-ਜੀ-20 ਵਿੱਚ ਜੁੜੇ ਵਿਸ਼ਵ ਦੇ ਮੋਹਰੀ ਆਗੂਆਂ ਨੇ ਕਾਰਬਨ ਨਿਰਪੱਖਤਾ ਤੱਕ ਪਹੁੰਚਣ ਲਈ ਮੱਧ-ਸਦੀ ਤੱਕ ਸਮਝੌਤਾ ਕਰਨ ਦਾ ਵਾਅਦਾ ਦੁਹਰਾਇਆ। ਇਸ ਵਾਅਦੇ ਨਾਲ ਦੋ ਦਿਨਾ ਸੰਮੇਲਨ ਸਮਾਪਤ ਹੋ ਗਿਆ। ਇਸ ਸੰਮੇਲਨ ਰਾਹੀਂ ਸਕਾਟਲੈਂਡ ਦੇ ਗਲਾਸਗੋ ਵਿਚ ਹੋਣ ਵਾਲੇ ਵਾਤਾਵਰਨ ਸੰਮੇਲਨ ਲਈ ਆਧਾਰ ਬਣਾਇਆ ਗਿਆ। ਜੀ-20 ਆਗੂਆਂ ਨੇ ਵਿਦੇਸ਼ਾਂ ਵਿਚ ਕੋਲੇ ਨਾਲ ਚੱਲਣ ਵਾਲੇ ਬਿਜਲੀ ਉਤਪਾਦਨ ਲਈ ਜਨਤਕ ਵਿੱਤ ਨੂੰ ਸਮਾਪਤ ਕਰਨ ਲਈ ਵੀ ਸਹਿਮਤੀ ਪ੍ਰਗਟਾਈ ਪਰ ਕੋਲੇ ਦੀ ਘਰੇਲੂ ਪੱਧਰ ’ਤੇ ਵਰਤੋਂ ਨਾ ਕਰਨ ਦਾ ਕੋਈ ਟੀਚਾ ਨਹੀਂ ਰੱਖਿਆ। ਉਨ੍ਹਾਂ ਕਾਰਬਨ ਦੀ ਨਿਕਾਸੀ ਘਟਾਉਣ ’ਤੇ ਵੀ ਚਰਚਾ ਕੀਤੀ ਤੇ ਗਰੀਬ ਦੇਸ਼ਾਂ ਦੀ ਮੱਦਦ ਕਰਨ ਦੇ ਨਾਲ ਕਾਰਬਨ ਨਿਕਾਸੀ ਘਟਾਉਣ ਲਈ ਸੁਝਾਅ ਦਿੱਤੇ।

Radio Mirchi