ਟੀ-20 ਵਿਸ਼ਵ ਕੱਪ: ਨਿਊਜ਼ੀਲੈਂਡ ਨੇ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾਇਆ

ਟੀ-20 ਵਿਸ਼ਵ ਕੱਪ: ਨਿਊਜ਼ੀਲੈਂਡ ਨੇ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾਇਆ

ਟੀ-20 ਵਿਸ਼ਵ ਕੱਪ: ਨਿਊਜ਼ੀਲੈਂਡ ਨੇ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾਇਆ
ਦੁਬਈ-ਇਥੇ ਟੀ-20 ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਭਾਰਤ ਨੇ ਨਿਰਧਾਰਤ 20 ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ਨਾਲ 110 ਦੌੜਾਂ ਬਣਾਈਆਂ। ਦੂਜੇ ਪਾਸੇ ਨਿਊਜ਼ੀਲੈਂਡ ਨੇ ਜੇਤੂ ਟੀਚਾ 14.3 ਓਵਰਾਂ ਵਿਚ ਹੀ ਦੋ ਵਿਕਟਾਂ ਦੇ ਨੁਕਸਾਨ ਨਾਲ ਹਾਸਲ ਕੀਤਾ। ਨਿਊਜ਼ੀਲੈਂਡ ਵੱਲੋਂ ਡੈਰਿਲ ਮਿਸ਼ੇਲ ਨੇ 49 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਚੌਥੇ ਓਵਰ ਵਿਚ ਹੀ ਆਊਟ ਹੋ ਗਏ ਤੇ ਉਨ੍ਹਾਂ 17 ਗੇਂਦਾਂ ਵਿਚ 20 ਦੌੜਾਂ ਬਣਾਈਆਂ। ਇਸ ਤੋਂ ਬਾਅਦ ਕੇਨ ਵਿਲੀਅਮਸਨ ਤੇ ਮਿਸ਼ੇਲ ਵਿਚਾਲੇ ਮਜ਼ਬੂਤ ਭਾਈਵਾਲੀ ਹੋਈ। ਮਿਸ਼ੇਲ ਨੇ 13ਵੇਂ ਓਵਰ ਵਿਚ ਆਪਣੀ ਵਿਕਟ ਗੁਆਈ। ਵਿਲੀਅਮਸਨ 33 ਦੌੜਾਂ ਬਣਾ ਕੇ ਨਾਬਾਦ ਰਹੇ। ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਨੇ ਦੋ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਭਾਰਤ ਟੀਮ ਦੇ ਸਿਖਰਲੇ ਖਿਡਾਰੀ ਵਧੀਆ ਪ੍ਰਦਰਸ਼ਨ ਕਰਨ ਵਿਚ ਨਾਕਾਮ ਰਹੇ ਤੇ ਉਹ ਛੱਕੇ ਜੜਨ ਦੀ ਕੋਸ਼ਿਸ਼ ਵਿਚ ਹੀ ਆਊਟ ਹੁੰਦੇ ਰਹੇ। ਭਾਰਤ ਵਲੋਂ ਆਖਰੀ ਓਵਰ ਵਿਚ ਰਵਿੰਦਰ ਜਡੇਜਾ ਨੇ ਖੁੱਲ੍ਹ ਕੇ ਸ਼ਾਟ ਖੇਡੇ ਤੇ ਟੀਮ ਦਾ ਸਕੋਰ 100 ਦੇ ਪਾਰ ਪਹੁੰਚਾਇਆ। ਇਸ ਤੋਂ ਪਹਿਲਾਂ ਭਾਰਤ ਦਾ ਓਪਨਰ ਇਸ਼ਾਨ ਕਿਸ਼ਨ ਚਾਰ ਦੌੜਾਂ ਬਣਾ ਕੇ ਬੋਲਟ ਦੀ ਗੇਂਦ ’ਤੇ ਆਊਟ ਹੋਇਆ ਤੇ ਉਸ ਤੋਂ ਅਗਲੀ ਹੀ ਗੇਂਦ ’ਤੇ ਨਿਊਜ਼ੀਲੈਂਡ ਦੇ ਖਿਡਾਰੀ ਨੇ ਰੋਹਿਤ ਸ਼ਰਮਾ ਦਾ ਆਸਾਨ ਕੈਚ ਛੱਡ ਦਿੱਤਾ। ਇਸ ਤੋਂ ਬਾਅਦ ਕੇ ਐਲ ਰਾਹੁਲ ਵੀ ਛੱਕਾ ਮਾਰਨ ਦੀ ਕੋਸ਼ਿਸ਼ ਵਿਚ ਆਊਟ ਹੋ ਗਿਆ। ਭਾਰਤ ਦੀ 40 ਦੌੜਾਂ ’ਤੇ ਰੋਹਿਤ ਸ਼ਰਮਾ ਵਜੋਂ ਤੀਜੀ ਵਿਕਟ ਡਿੱਗੀ। ਇਸ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਤੇ ਰਿਸ਼ਭ ਪੰਤ ਵੀ ਆਊਟ ਹੋ ਗਏ। ਭਾਰਤ ਦੀਆਂ 15 ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ’ਤੇ 70 ਦੌੜਾਂ ਸਨ।

Radio Mirchi