ਜਪਾਨ: ਲਿਬਰਲ ਡੈਮੋਕ੍ਰੈਟਿਕ ਪਾਰਟੀ ਨੇ ਹੇਠਲੇ ਸਦਨ ’ਚ 261 ਸੀਟਾਂ ਜਿੱਤੀਆਂ

ਜਪਾਨ: ਲਿਬਰਲ ਡੈਮੋਕ੍ਰੈਟਿਕ ਪਾਰਟੀ ਨੇ ਹੇਠਲੇ ਸਦਨ ’ਚ 261 ਸੀਟਾਂ ਜਿੱਤੀਆਂ
ਟੋਕੀਓ-ਜਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਨੂੰ ਸਪਸ਼ਟ ਬਹੁਮਤ ਮਿਲਿਆ ਹੈ। ਲਿਬਰਲ ਡੈਮੋਕ੍ਰੈਟਿਕ ਪਾਰਟੀ ਨੇ ਜਪਾਨ ਦੇ ਹੇਠਲੇ ਸਦਨ ਵਿਚ 261 ਸੀਟਾਂ ਜਿੱਤੀਆਂ ਹਨ। ਕਿਸ਼ਿਦਾ ਨੂੰ ਮਹੀਨਾ ਪਹਿਲਾਂ ਹੀ ਪਾਰਟੀ ਦਾ ਮੁਖੀ ਚੁਣਿਆ ਗਿਆ ਸੀ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਮਿਲੇ ਸਮਰਥਨ ਦੇ ਦਮ ਉਤੇ ਉਹ ਖ਼ੁਦ ਨੂੰ ਮੁਲਕ ਲਈ ਨੀਤੀਆਂ ਬਣਾਉਣ ਤੇ ਸੰਸਦੀ ਯਤਨਾਂ ਲਈ ਸਮਰਪਿਤ ਕਰਨਗੇ।