ਅਮਰੀਕਾ ਦੀ ਯੂਟਾ ਸਟੇਟ ਵਲੋਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ 'ਵਰਲਡ ਇਕੁਐਲਿਟੀ ਡੇ' ਵਜੋਂ ਮਾਨਤਾ

ਅਮਰੀਕਾ ਦੀ ਯੂਟਾ ਸਟੇਟ ਵਲੋਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ 'ਵਰਲਡ ਇਕੁਐਲਿਟੀ ਡੇ' ਵਜੋਂ ਮਾਨਤਾ

ਅਮਰੀਕਾ ਦੀ ਯੂਟਾ ਸਟੇਟ ਵਲੋਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ 'ਵਰਲਡ ਇਕੁਐਲਿਟੀ ਡੇ' ਵਜੋਂ ਮਾਨਤਾ
ਸਿਆਟਲ-ਅਮਰੀਕਾ ਦੀ ਯੂਟਾ ਸਟੇਟ ਵਲੋਂ ਅੱਜ ਇਕ ਅਹਿਮ ਫ਼ੈਸਲਾ ਲੈਂਦੇ ਹੋਏ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਦੀ ਦੇ ਪ੍ਰਕਾਸ਼ ਪੁਰਬ ਨੂੰ 'ਵਰਲਡ ਇਕੁਐਲਿਟੀ ਡੇ' ਵਜੋਂ ਮਾਨਤਾ ਦਿੱਤੀ ਗਈ | ਇਸ ਦੇ ਨਾਲ ਹੀ ਯੂਟਾ ਗਵਰਨਰ ਸਪੈਸਰ ਕੋਕਸ ਵਲੋਂ ਇਸੇ ਦਿਨ ਨੂੰ 'ਸਿੱਖ ਹੈਰੀਟੇਜ ਡੇ' ਵਜੋਂ ਵੀ ਮਾਨਤਾ ਦਿੱਤੀ ਗਈ | ਸਮਾਗਮ ਵਿਚ ਰਿਪ੍ਰੇਗੇਟਟਿਵ ਕੋਲਡਰ, ਰਿਪ੍ਰੈਸੇਟਿਟਵ ਡੈਲੀ ਪ੍ਰੋਵੋਸਟ, ਐਲਿਜ਼ਾਬੈਥ ਵੇਈਟ ਅਤੇ ਐਜਲਾ ਰੋਮੀਓ ਮੌਜੂਦ ਸਨ | ਇਸ ਮੌਕੇ ਗਵਰਨਰ ਕੋਕਸ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੀ ਦੁਨੀਆ ਨੂੰ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ | ਉਨ੍ਹਾਂ ਨੇ ਊਚ-ਨੀਚ ਦੀ ਦੂਰੀ ਨੂੰ ਖ਼ਤਮ ਕੀਤਾ | ਉਨਾਂ ਕਿਹਾ ਕਿ ਸਾਨੂੰ ਖ਼ੁਸ਼ੀ ਹੈ ਕਿ ਸਿੱਖਾਂ ਦਾ ਅਮਰੀਕਾ ਦੀ ਤਰੱਕੀ ਵਿਚ ਬਹੁਤ ਅਹਿਮ ਯੋਗਦਾਨ ਹੈ | ਸਮਾਗਮ ਸਮੇਂ ਯੂਟਾ ਦੇ ਦੋਵੇਂ ਗੁਰਦੁਆਰਾ ਪ੍ਰਬੰਧਕਾਂ ਕਮੇਟੀਆਂ ਦੇ ਮੈਂਬਰਾਂ ਅਤੇ ਸਟੇਟ ਰਿਪ੍ਰੇਸੇਟਟਿਵ ਨਾਲ ਸੰਪਰਕ ਬਣਾਉਣ ਵਾਲੇ ਹਰਜਿੰਦਰ ਸਿੰਘ, ਗੱਜਣ ਸਿੰਘ, ਬੀਬੀ ਗੁਰਜੀਤ ਕੌਰ, ਬੂਟਾ ਸਿੰਘ, ਅਮਰੀਕ ਸਿੰਘ, ਲਾਲ ਸਿੰਘ, ਅਜੀਤ ਸਿੰਘ, ਬਲਵਿੰਦਰ ਸਿੰਘ ਸ਼ਾਮਿਲ ਸਨ | ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਅਤੇ ਸਕੱਤਰ ਬੀਬੀ ਹਰਮਨ ਕੌਰ ਦਾ ਖ਼ਾਸ ਯੋਗਦਾਨ ਰਿਹਾ | ਅਮੈਰਿਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾ. ਪਿ੍ਤਪਾਲ ਸਿੰਘ, ਵਰਲਡ ਸਿੱਖ ਪਾਰਲੀਮੈਂਟ ਦੇ ਸਪੀਕਰ ਜੋਗਾ ਸਿੰਘ ਅਤੇ ਸਿੱਖ ਚਿੰਤਕ ਸਤਪਾਲ ਸਿੰਘ ਪੁਰੇਵਾਲ ਨੇ ਸਿੱਖਾਂ ਦੇ ਇਸ ਪਵਿੱਤਰ ਦਿਨ ਨੂੰ ਯੂਟਾ ਸਟੇਟ ਵਜੋਂ ਮਾਨਤਾ ਦੇਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਯੂਟਾ ਸਰਕਾਰ ਦਾ ਧੰਨਵਾਦ ਕੀਤਾ | 

Radio Mirchi