ਆਫ਼ਤਾਬ ਪੁਰੇਵਾਲ ਅਮਰੀਕੀ ਸ਼ਹਿਰ ਸਿਨਸਿਨਾਟੀ ਦੇ ਮੇਅਰ ਬਣੇ
ਆਫ਼ਤਾਬ ਪੁਰੇਵਾਲ ਅਮਰੀਕੀ ਸ਼ਹਿਰ ਸਿਨਸਿਨਾਟੀ ਦੇ ਮੇਅਰ ਬਣੇ
ਵਾਸ਼ਿੰਗਟਨ-ਭਾਰਤੀ-ਤਿੱਬਤੀ ਆਫ਼ਤਾਬ ਪੁਰੇਵਾਲ ਅਮਰੀਕੀ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨਾਟੀ ਦਾ ਮੇਅਰ ਚੁਣਿਆ ਗਿਆ ਹੈ। ਇਸ ਅਹੁਦੇ ਉਤੇ ਪਹੁੰਚਣ ਵਾਲਾ ਉਹ ਭਾਈਚਾਰੇ ਦਾ ਪਹਿਲਾ ਮੈਂਬਰ ਹੈ। ਪੁਰੇਵਾਲ (38) ਦੇ ਪਿਤਾ ਭਾਰਤੀ ਤੇ ਮਾਂ ਤਿੱਬਤੀ ਮੂਲ ਦੀ ਸੀ। ਉਨ੍ਹਾਂ ਮੇਅਰ ਦੀ ਚੋਣ ਵਿਚ ਆਪਣੇ ਵਿਰੋਧੀ ਡੇਵਿਡ ਮਾਨ ਨੂੰ ਹਰਾਇਆ। ਪੁਰੇਵਾਲ ਨੇ ਅਮਰੀਕੀ ਪ੍ਰਤੀਨਿਧੀ ਸਭਾ ਦੀ ਚੋਣ ਵੀ ਪਿਛਲੇ ਸਾਲ ਲੜੀ ਸੀ ਪਰ ਸਫ਼ਲ ਨਹੀਂ ਹੋ ਸਕੇ। ਆਫ਼ਤਾਬ ਪੁਰੇਵਾਲ ਡੈਮੋਕ੍ਰੈਟ ਹਨ ਤੇ ਹੈਮਿਲਟਨ ਕਾਊਂਟੀ ਕੋਰਟ ਆਫ਼ ਕਲਰਕਸ ਵਿਚ ਵੀ ਸੇਵਾਵਾਂ ਦੇ ਚੁੱਕੇ ਹਨ। ਪੁਰੇਵਾਲ ਨੇ ਕਿਹਾ ਕਿ ਭਾਰਤ ਰਹਿੰਦੇ ਪਰਿਵਾਰ ਨੂੰ ਮਿਲਣ ਉਹ ਅਕਸਰ ਆਉਂਦੇ ਰਹਿੰਦੇ ਹਨ। ਉਨ੍ਹਾਂ ਦੇ ਦਾਦਾ ਬ੍ਰਿਗੇਡੀਅਰ ਅਜੀਤ ਸਿੰਘ ਭਾਰਤੀ ਫ਼ੌਜ ’ਚੋਂ ਸੇਵਾਮੁਕਤ ਹੋਏ ਸਨ। ਪੁਰੇਵਾਲ ਦੇ ਮਾਤਾ-ਪਿਤਾ ਵਿਆਹ ਤੋਂ ਬਾਅਦ ਅਮਰੀਕਾ ਚਲੇ ਗਏ ਸਨ।