ਟੀ-20 ਵਿਸ਼ਵ ਕੱਪ: ਨਾਮੀਬੀਆ ਖਿਲਾਫ਼ ਵੱਡੀ ਜਿੱਤ ਨਾਲ ਨਿਊਜ਼ੀਲੈਂਡ ਅਜੇ ਵੀ ਸੈਮੀ ਫਾਈਨਲ ਦੀ ਦੌੜ ’ਚ ਬਰਕਰਾਰ
ਟੀ-20 ਵਿਸ਼ਵ ਕੱਪ: ਨਾਮੀਬੀਆ ਖਿਲਾਫ਼ ਵੱਡੀ ਜਿੱਤ ਨਾਲ ਨਿਊਜ਼ੀਲੈਂਡ ਅਜੇ ਵੀ ਸੈਮੀ ਫਾਈਨਲ ਦੀ ਦੌੜ ’ਚ ਬਰਕਰਾਰ
ਸ਼ਾਰਜਾਹ-ਗਲੈੱਨ ਫਿਲਿਪਸ ਤੇ ਜਿਮੀ ਨੀਸ਼ਮ ਦੀ ਸ਼ਾਨਦਾਰ ਭਾਈਵਾਲੀ ਦੀ ਬਦੌਲਤ ਨਿਊਜ਼ੀਲੈਂਡ ਨੇ ਅੱਜ ਇਥੇ ਸੁਪਰ 12 ਦੇ ਗੇੜ ਵਿੱਚ ਨਾਮੀਬੀਆ ਖਿਲਾਫ਼ ਮਿਲੀ 52 ਦੌੜਾਂ ਦੀ ਵੱਡੀ ਜਿੱਤ ਨਾਲ ਟੀ-20 ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਪਹੁੰਚਣ ਦੀਆਂ ਆਪਣੀਆਂ ਸੰਭਾਵਨਾਵਾਂ ਨੂੰ ਕਾਇਮ ਰੱਖਿਆ ਹੈ। ਫਿਲਿਪ ਨੇ 21 ਗੇਂਦਾਂ ਵਿੱਚ 39 ਨਾਬਾਦ ਦੌੜਾਂ ਤੇ ਨੀਸ਼ਮ ਨੇ 23 ਗੇਂਦਾਂ ’ਤੇ 35 ਨਾਬਾਦ ਦੌੜਾਂ ਦੀ ਪਾਰੀ ਖੇਡੀ। ਨਿਊਜ਼ੀਲੈਂਡ ਨੇ 4 ਵਿਕਟਾਂ ਦੇ ਨੁਕਸਾਨ ਨਾਲ 163 ਦੌੜਾਂ ਬਣਾਈਆਂ ਤੇ ਨਾਮੀਬੀਆ ਦੀ ਟੀਮ ਨੂੰ ਨਿਰਧਾਰਿਤ 20 ਓਵਰਾਂ ਵਿੱਚ 111/7 ਦਾ ਸਕੋਰ ਹੀ ਬਣਾਉਣ ਦਿੱਤਾ। ਇਸ ਜਿੱਤ ਨਾਲ ਟੀਮ ਛੇ ਅੰਕਾਂ ਨਾਲ +1.277 ਦੀ ਨੈੱਟ ਦੌੜ ਔਸਤ ਨਾਲ ਗਰੁੱਪ ਵਿੱਚ ਪਾਕਿਸਤਾਨ ਮਗਰੋਂ ਦੂਜੇ ਸਥਾਨ ’ਤੇ ਪੁੱਜ ਗਈ ਹੈ। ਟੀਮ ਹੁਣ ਐਤਵਾਰ ਨੂੰ ਅਫ਼ਗ਼ਾਨਿਸਤਾਨ ਖਿਲਾਫ਼ ਖੇਡੇਗੀ, ਜੋ ਇਕ ਤਰ੍ਹਾਂ ਨਾਲ ਕੁਆਰਟਰ ਫਾਈਨਲ ਮੁਕਾਬਲਾ ਹੋਵੇਗਾ।