ਐਡਮਜ਼ ਨਿਊਯਾਰਕ ਸਿਟੀ ਦੇ ਦੂਜੇ ਗੈਰ ਗੋਰੇ ਮੇਅਰ ਬਣੇ, ਵੂ ਬਣੀ ਬੋਸਟਨ ਦੀ ਪਹਿਲੀ ਔਰਤ ਤੇ ਏਸ਼ੀਆਈ ਅਮਰੀਕੀ ਮੇਅਰ

ਐਡਮਜ਼ ਨਿਊਯਾਰਕ ਸਿਟੀ ਦੇ ਦੂਜੇ ਗੈਰ ਗੋਰੇ ਮੇਅਰ ਬਣੇ, ਵੂ ਬਣੀ ਬੋਸਟਨ ਦੀ ਪਹਿਲੀ ਔਰਤ ਤੇ ਏਸ਼ੀਆਈ ਅਮਰੀਕੀ ਮੇਅਰ
ਨਿਊਯਾਰਕ -ਸਾਬਕਾ ਪੁਲਸ ਕਪਤਾਨ ਐਰਿਕ ਐਡਮਜ਼ ਮੰਗਲਵਾਰ ਨੂੰ ਨਿਊਯਾਰਕ ਦੇ ਮੇਅਰ ਅਹੁਦੇ ਦੀ ਚੋਣ ਜਿੱਤ ਕੇ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਦੇ ਦੂਜੇ ਗੈਰ ਗੋਰੇ ਮੇਅਰ ਬਣ ਗਏ। ਉਹਨਾਂ ਦੇ ਇਲਾਵਾ ਮਿਸ਼ੇਲ ਵੂ ਬੋਸਟਨ ਦੇ ਮੇਅਰ ਅਹੁਦੇ ਦੀ ਚੋਣ ਜਿੱਤਣ ਵਾਲੀ ਪਹਿਲੀ ਮਹਿਲਾ ਅਤੇ ਏਸ਼ੀਆਈ ਅਮਰੀਕੀ ਬਣ ਗਈ ਹੈ। ਅਮਰੀਕਾ ਦੇ ਸ਼ਹਿਰਾਂ ਵਿਚ ਚੋਟੀ ਦੇ ਅਹੁਦਿਆਂ ਦੀਆਂ ਚੋਣਾਂ ਵਿਚ ਵੋਟਰ ਅਜਿਹੇ ਸਥਾਨਕ ਨੇਤਾਵਾਂ ਨੂੰ ਤਰਜੀਹ ਦਿੰਦੇ ਹਨ ਜੋ ਪੁਲਸ ਅਤੇ ਅਪਰਾਧ 'ਤੇ ਆਪਣੇ ਸਟੈਂਡ ਲਈ ਜਾਣੇ ਜਾਂਦੇ ਹਨ।
ਐਡਮਜ਼ ਨੇ ਰਿਪਬਲਿਕਨ ਉਮੀਦਵਾਰ ਕਰਟਿਸ ਸਿਲਵਾ ਨੂੰ ਹਰਾਇਆ। ਐਡਮਜ਼ ਨੇ ਦੱਸਿਆ ਕਿ ਜਦੋਂ ਉਹ ਬਾਲਗ ਸੀ, ਉਦੋਂ ਉਸ ਨੂੰ ਪੁਲਸ ਅਧਿਕਾਰੀਆਂ ਨੇ ਕੁੱਟਿਆ ਸੀ। ਬਾਅਦ ਵਿੱਚ ਉਹ ਇਕ ਪੁਲਸ ਮੁਲਾਜ਼ਮ ਬਣੇ। ਉਹ ਪੁਲਸ ਵਿਭਾਗ ਦਾ ਸਪੱਸ਼ਟ ਆਲੋਚਕ ਸੀ, ਉਸ ਨੇ ਗੈਰ ਗੋਰੇ ਅਫਸਰਾਂ ਦੀ ਹਮਾਇਤ ਕੀਤੀ ਅਤੇ ਬੇਇਨਸਾਫ਼ੀ ਵਿਰੁੱਧ ਆਵਾਜ਼ ਚੁੱਕੀ ਪਰ ਉਸ ਨੇ ਪੁਲਸ ਫੰਡਾਂ ਵਿੱਚ ਕਟੌਤੀ ਦੀਆਂ ਕਾਲਾਂ ਨੂੰ ਸਵੀਕਾਰ ਨਹੀਂ ਕੀਤਾ ਸੀ।
ਉੱਧਰ ਤਾਇਵਾਨੀ ਪ੍ਰਵਾਸੀਆਂ ਦੀ ਧੀ ਮਿਸ਼ੇਲ ਵੂ ਨੇ ਪੁਲਸ ਪ੍ਰਣਾਲੀ ਲਈ ਵਧੇਰੇ ਉਦਾਰਵਾਦੀ ਪਹੁੰਚ ਦੀ ਵਕਾਲਤ ਕੀਤੀ ਅਤੇ ਵੱਡੇ ਸੁਧਾਰਾਂ ਦੀ ਮੰਗ ਕੀਤੀ ਪਰ ਬੋਸਟਨ ਵਿੱਚ ਉਸ ਦੀ ਇਤਿਹਾਸਕ ਜਿੱਤ ਦਾ ਕਾਰਨ ਕਿਫਾਇਤੀ ਰਿਹਾਇਸ਼ ਵਰਗੇ ਮੁੱਦਿਆਂ ਨੂੰ ਉਠਾਉਣ ਦੀ ਉਸਦੀ ਮੁਹਿੰਮ ਬਣੀ।