Microsoft ਫੜ ਸਕਦੀ ਹੈ TikTok ਦਾ ਹੱਥ, ਇਸ ਨੂੰ ਖ਼ਰੀਦਣ ਲਈ ਚੱਲ ਰਹੀ ਹੈ ਗੱਲਬਾਤ

Microsoft ਫੜ ਸਕਦੀ ਹੈ TikTok ਦਾ ਹੱਥ, ਇਸ ਨੂੰ ਖ਼ਰੀਦਣ ਲਈ ਚੱਲ ਰਹੀ ਹੈ ਗੱਲਬਾਤ

ਵਾਸ਼ਿੰਗਟਨ  : ਅਮਰੀਕਾ ਵਿਚ ਜਿੱਥੇ ਸ਼ੋਰਟ ਵੀਡੀਓ ਮੇਕਿੰਗ ਐਪ ਟਿਕਟਾਕ 'ਤੇ ਬੈਨ ਲਗਾਉਣ ਦੀ ਮੰਗ ਉਠ ਰਹੀ ਹੈ, ਉਥੇ ਹੀ ਦੂਜੇ ਪਾਸੇ ਅਮਰੀਕਾ ਹੀ ਇਕ ਦਿੱਗਜ ਕੰਪਨੀ ਉਸ ਦੇ ਕਾਰੋਬਾਰ ਦੀ ਕਮਾਨ ਆਪਣੇ ਹੱਥ ਵਿਚ ਲੈਣ ਦੀ ਤਿਆਰੀ ਕਰ ਰਹੀ ਹੈ। ਜੇਕਰ ਅਜਿਹਾ ਹੋ ਗਿਆ ਤਾਂ ਸੰਭਵ ਹੈ ਕਿ ਟਿਕ ਟਾਕ 'ਤੇ ਅਮਰੀਕਾ 'ਚ ਪਾਬੰਦੀ ਨਾ ਲੱਗੇ।
ਫਾਕਸ ਨਿਊਜ਼ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਟਿਕਟਾਕ ਦੇ ਅਮਰੀਕਾ ਵਿਚ ਕਾਰੋਬਾਰ ਨੂੰ ਖ਼ਰੀਦ ਨੂੰ ਲੈ ਕੇ ਦਿੱਗਜ ਆਈ.ਟੀ. ਕੰਪਨੀ ਮਾਈਕ੍ਰੋਸਾਫਨ ਨਾਲ ਗੱਲਬਾਤ ਕਰ ਰਹੀ ਹੈ, ਜਦੋਂ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਚੀਨ ਦੀ ਮਲਕੀਅਤ ਵਾਲੀ ਇਸ ਵੀਡੀਓ ਐਪ 'ਤੇ ਪਾਬੁੰਦੀ ਲਗਾਉਣ 'ਤੇ ਵਿਚਾਰ ਕਰ ਰਿਹਾ ਹੈ।
ਟਰੰਪ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ,“ਅਸੀਂ ਟਿਕਟਾਕ 'ਤੇ ਵਿਚਾਰ ਕਰ ਰਹੇ ਹਾਂ। ਸ਼ਾਇਦ ਅਸੀਂ ਟਿਕ ਟਾਕ 'ਤੇ ਪਾਬੰਦੀ ਲਗਾਵਾਂਗੇ।' ਭਾਰਤ ਨੇ ਟਿਕ ਟਾਕ ਸਮੇਤ 106 ਚੀਨੀ ਐਪ 'ਤੇ ਪਾਬੰਦੀ ਲਗਾਈ ਹੈ ਅਤੇ ਇਸ ਕਦਮ ਦਾ ਅਮਰੀਕੀ ਪ੍ਰਸ਼ਾਸਨ ਅਤੇ ਸੰਸਦ ਮੈਂਬਰਾਂ ਦੋਵਾਂ ਨੇ ਸਵਾਗਤ ਕੀਤਾ ਹੈ। ਟਰੰਪ ਨੇ ਇੱਕ ਸਵਾਲ ਦੇ ਜਵਾਬ ਵਿਚ ਕਿਹਾ,“'ਅਸੀਂ ਕੁੱਝ ਹੋਰ ਚੀਜ਼ਾਂ ਵੀ ਕਰ ਸਕਦੇ ਹਾਂ। ਕਈ ਵਿਕਲਪ ਹਨ ਪਰ ਇਸ ਦੌਰਾਨ ਕਈ ਸਾਰੀਆਂ ਚੀਜ਼ਾਂ ਹੋ ਰਹੀਆਂ ਹਨ ਤਾਂ ਵੇਖਣਾ ਹੋਵੇਗਾ ਕਿ ਕੀ ਹੁੰਦਾ ਹੈ ਪਰ ਟਿਕ ਟਾਕ ਦੇ ਸੰਬੰਧ ਵਿਚ ਅਸੀਂ ਕਈ ਵਿਕਲਪਾਂ ਨੂੰ ਵੇਖ ਰਹੇ ਹਾਂ।'
ਵਾਲ ਸਟਰੀਟ ਜਰਨਲ”ਨੇ ਸ਼ੁੱਕਰਵਾਰ ਦੀ ਰਾਤ ਖ਼ਬਰ ਦਿੱਤੀ ਕਿ ਭਾਰਤੀ ਮੂਲ ਦੇ ਅਮਰੀਕੀ ਸੱਤਿਆ ਨਡੇਲਾ ਦੀ ਅਗਵਾਈ ਵਾਲੀ ਕੰਪਨੀ ਮਾਈਕ੍ਰੋਸਾਫਟ ਟਿਕ ਟਾਕ ਦੇ ਅਮਰੀਕੀ ਕੰਮਕਾਜ ਨੂੰ ਹਾਸਲ ਕਰਣ ਦੀ ਗੱਲਬਾਤ ਵਿਚ ਕਾਫ਼ੀ ਅੱਗੇ ਵੱਧ ਚੁੱਕੀ ਹੈ। ਇਹ ਸੌਦਾ ਅਰਬਾਂ ਡਾਲਰ ਦਾ ਹੋ ਸਕਦਾ ਹੈ। ਅਖ਼ਬਾਰ ਨੇ ਖ਼ਬਰ ਦਿੱਤੀ, 'ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਮੁਤਾਬਕ ਸੋਮਵਾਰ ਤੱਕ ਇਕ ਸੌਦਾ ਪੂਰਾ ਹੋ ਸਕਦਾ ਹੈ ਅਤੇ ਇਸ ਗੱਲਬਾਤ ਵਿਚ ਮਾਈਕ੍ਰੋਸਾਫਟ, ਬਾਇਟਡਾਂਸ ਅਤੇ ਵ੍ਹਾਈਟ ਹਾਊਸ ਦੇ ਪ੍ਰਤੀਨਿੱਧੀ ਸ਼ਾਮਲ ਹੋ ਸਕਦੇ ਹਨ। ਗੱਲਬਾਤ ਵਿਚ ਬਦਲਾਵ ਸੰਭਵ ਹੈ ਅਤੇ ਸੌਦਾ ਨਹੀਂ ਵੀ ਹੋ ਸਕਦਾ ਹੈ।'
ਚੀਨ ਦੀ ਬਾਈਟਡਾਂਸ ਟਿਕ ਟਾਕ ਦੀ ਮੂਲ ਕੰਪਨੀ ਹੈ। ਹਾਲ ਦੇ ਕੁੱਝ ਹਫ਼ਤਿਆਂ ਵਿਚ, ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਟਿਕ ਟਾਕ 'ਤੇ ਅਮਰੀਕੀਆਂ ਦੀ ਨਿੱਜੀ ਸੂਚਨਾ ਇਕੱਠੀ ਕਰਣ ਦਾ ਇਲਜ਼ਾਮ ਲਗਾਇਆ ਸੀ। ਉਨ੍ਹਾਂ ਨੇ ਸਦਨ ਦੀ ਵਿਦੇਸ਼ ਮਾਮਲਿਆਂ ਸਬੰਧੀ ਕਮੇਟੀ ਦੇ ਮੈਂਬਰਾਂ ਨੂੰ ਵੀਰਵਾਰ ਨੂੰ ਦੱਸਿਆ, 'ਭਾਰਤ ਨੇ ਟਿਕ ਟਾਕ ਸਮੇਤ 106 ਚੀਨੀ ਐਪ 'ਤੇ ਪਾਬੰਦੀ ਲਗਾ ਦਿੱਤੀ ਹੈ, ਜੋ ਉਸ ਦੇ ਨਾਗਰਿਕਾਂ ਦੀ ਨਿਜਤਾ ਅਤੇ ਸੁਰੱਖਿਆ ਲਈ ਜੋਖ਼ਮ ਖੜੇ ਕਰ ਰਹੇ ਸਨ।' ਮੀਡੀਆ ਵਿਚ ਆਈਆਂ ਖ਼ਬਰਾਂ ਵਿਚ ਇਹ ਵੀ ਕਿਹਾ ਗਿਆ ਕਿ ਟਰੰਪ ਪ੍ਰਸ਼ਾਸਨ ਜਲਦ ਹੀ ਬਾਈਟਡਾਂਸ ਨੂੰ ਟਿਕਟਾਕ ਦੇ ਅਮਰੀਕੀ ਸੰਚਾਲਨ ਦੀ ਮਲਕੀਅਤ ਤੋਂ ਵਾਂਝਾ ਕਰ ਸਕਦਾ ਹੈ ।  

Radio Mirchi