ਨੂਹ ਹਿੰਸਾ ਸੰਗਠਤ ਅਪਰਾਧ ਦੀ ਘਟਨਾ ਜਾਂ ਪ੍ਰਸ਼ਾਸਨ ਦੀ ਨਾਕਾਮੀ ਨਹੀਂ ਸੀ: ਕੌਮੀ ਘੱਟਗਿਣਤੀ ਕਮਿਸ਼ਨ
ਨਵੀਂ ਦਿੱਲੀ, 12 ਅਕਤੂਬਰ (ਕਾਫ਼ਲਾ ਬਿਓਰੋ)- ਕੌਮੀ ਘੱਟਗਿਣਤੀ ਕਮਿਸ਼ਨ ਨੇ ਅੱਜ ਕਿਹਾ ਕਿ ਹਾਲ ਹੀ ਵਿਚ ਹਰਿਆਣਾ ਵਿਚ ਨੂਹ ਅਤੇ ਕੁਝ ਹੋਰ ਥਾਵਾਂ ‘ਤੇ ਹੋਈ ਹਿੰਸਾ ‘ਸੰਗਠਿਤ ਅਪਰਾਧ’ ਦੀ ਘਟਨਾ ਨਹੀਂ ਸੀ ਅਤੇ ਇਸ ਨੂੰ ਪ੍ਰਸ਼ਾਸਨ ਦੀ ਨਾਕਾਮੀ ਨਹੀਂ ਕਿਹਾ ਜਾ ਸਕਦਾ ਪਰ ਕੁਝ ਕਮੀਆਂ ਸਨ। ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਸਥਾਨਕ ਲੋਕ ਹਿੰਸਾ ਵਿੱਚ ਸ਼ਾਮਲ ਨਹੀਂ ਸਨ ਅਤੇ ਸੋਸ਼ਲ ਮੀਡੀਆ ਰਾਹੀਂ ਫੈਲਾਏ ਗਏ ਪ੍ਰਚਾਰ ਕਾਰਨ ਕੁਝ ਨੌਜਵਾਨ ਭੜਕਾਹਟ ਦਾ ਸ਼ਿਕਾਰ ਹੋਏ, ਜਿਸ ਵੱਲ ਸਮਾਜ ਨੂੰ ਧਿਆਨ ਦੇਣ ਦੀ ਲੋੜ ਹੈ।