ਕੋਵਿਡ-19 ਕਾਰਣ ਨਿਊਯਾਰਕ ਨੂੰ ਕਰੀਬ 5-10 ਅਰਬ ਡਾਲਰ ਦਾ ਹੋਇਆ ਨੁਕਸਾਨ : ਮੇਅਰ
ਨਿਊਯਾਰਕ-ਨਿਊਯਾਰਕ ਦੇ ਮੇਅਰ ਬਿਲ ਡੇਅ ਬਲਾਸੀਓ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨਾਲ ਇਸ ਸ਼ਹਿਰ ਨੂੰ ਹੁਣ ਤਕ 5 ਅਰਬ ਡਾਲਰ ਤੋਂ 10 ਅਰਬ ਡਾਲਰ ਦੇ ਕਰੀਬ ਨੁਕਸਾਨ ਝੇਲਣਾ ਪਿਆ ਹੈ। ਨਿਊਯਰਕ ਸੂਬਾ ਅਮਰੀਕਾ ’ਚ ਕੋਰੋਨਾ ਵਾਇਰਸ ਮਹਾਮਾਰੀ ਦਾ ਮੁੱਖ ਕੇਂਦਰ ਹੈ ਅਤੇ ਇਹ ਪ੍ਰਭਾਵਿਤ ਦੇ ਕਰੀਬ 2 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਨਿਊਯਾਰਕ ਸ਼ਹਿਰ ’ਚ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 10,000 ਦੇ ਅੰਕੜਿਆਂ ਨੂੰ ਪਾਰ ਕਰ ਗਈ ਹੈ। ਇਨ੍ਹਾਂ ’ਚ 3,700 ਅਜਿਹੇ ਲੋਕ ਸ਼ਾਮਲ ਹਨ ਜਿਨ੍ਹਾਂ ਦੀ ਜਾਂਚ ਰਿਪੋਰਟ ਕਦੇ ਪਾਜ਼ੇਟਿਵ ਨਹੀਂ ਆਈ ਸੀ। ਮੇਅਰ ਨੇ ਕਿਹਾ ਕਿ ਸਾਡਾ ਰੈਵਿਨਿਊ ਚੱਲਾ ਗਿਆ, ਸਾਡਾ ਟੈਕਸ ਤਬਾਹ ਹੋ ਗਿਆ, ਸਾਡੀ ਅਰਥਵਿਵਸਥਾ ਬਰਬਾਦ ਹੋ ਗਈ। ਅਸੀਂ 5 ਅਰਬ ਡਾਲਰ ਤੋਂ ਲੈ ਕੇ 10 ਅਰਬ ਡਾਲਰ ਧਨ ਗੁਆ ਦਿੱਤਾ, ਜਿਸ ਦਾ ਇਸਤੇਮਾਲ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ’ਚ ਬੁਨਿਆਦੀ ਸੇਵਾਵਾਂ ਦੇਣ ’ਚ ਕੀਤਾ ਜਾ ਸਕਦਾ ਸੀ।