ਅਮਰੀਕੀ ਰਾਸ਼ਟਰਪਤੀ ਬਾਈਡਨ ਜੂਨ 'ਚ ਇੰਗਲੈਂਡ ਆਉਣਗੇ

ਅਮਰੀਕੀ ਰਾਸ਼ਟਰਪਤੀ ਬਾਈਡਨ ਜੂਨ 'ਚ ਇੰਗਲੈਂਡ ਆਉਣਗੇ

ਲੰਡਨ (ਕਾਫ਼ਲਾ ਬਿਓਰੋ)-ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਆਪਣਾ ਪਹਿਲਾ ਵਿਦੇਸ਼ੀ ਦੌਰਾਨ ਇੰਗਲੈਂਡ ਤੋਂ ਸ਼ੁਰੂ ਕਰਨਗੇ, ਉਹ ਜੂਨ ਮਹੀਨੇ 'ਚ ਇੰਗਲੈਂਡ ਅਤੇ ਬੈਲਜ਼ੀਅਮ ਦਾ ਦੌਰਾ ਕਰ ਰਹੇ ਹਨ | ਅਮਰੀਕੀ ਰਾਸ਼ਟਰਪਤੀ ਦਾ ਇਹ ਦੌਰਾ ਆਪਣੇ ਸਹਿਯੋਗੀ ਅਤੇ ਨਜ਼ਦੀਕੀ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਅਤੇ ਟ੍ਰਾਂਸ-ਐਟਕਾਂਟਿਕ ਸਬੰਧਾਂ ਨੂੰ ਮੁੜ ਸੁਰਜੀਤ ਕਰਨ ਲਈ ਹੋਵੇਗਾ | ਇਸ ਤੋਂ ਇਲਾਵਾ ਅਮਰੀਕਾ ਅਤੇ ਬਰਤਾਨੀਆਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਤੋਂ ਇਲਾਵਾ ਬੇਹਤਰ ਵਪਾਰਕ ਸਬੰਧਾਂ ਨੂੰ ਬੜਾਵਾ ਦੇਣਾ ਹੋਵੇਗਾ | ਬ੍ਰੈਗਜ਼ਿਟ ਤੋਂ ਬਾਅਦ ਇੰਗਲੈਂਡ ਵੀ ਲਗਾਤਾਰ ਹੋਰ ਦੇਸ਼ਾਂ ਨਾਲ ਆਪਣੇ ਵਪਾਰਕ ਰਿਸ਼ਤਿਆਂ ਨੂੰ ਬੇਹਤਰ ਕਰਨ ਲਈ ਯਤਨ ਕਰ ਰਿਹਾ ਹੈ |

Radio Mirchi