ਫਰਾਂਸ ਵਿੱਚ ਰਾਸ਼ਟਪਰਪਤੀ ਚੋਣ ਦੇ ਨਤੀਜੇ 25 ਅਪਰੈਲ ਨੂੰ

ਫਰਾਂਸ ਵਿੱਚ ਰਾਸ਼ਟਪਰਪਤੀ ਚੋਣ ਦੇ ਨਤੀਜੇ 25 ਅਪਰੈਲ ਨੂੰ
ਪੈਰਿਸ-ਫਰਾਂਸ ਵਿਚ ਰਾਸ਼ਟਰਪਤੀ ਦੇ ਅਹੁਦੇ ਲਈ ਵੋਟਾਂ ਪਾਉਣ ਦੀ ਪ੍ਰਕਿਰਿਆ ਜਾਰੀ ਹੈ। ਇਹ ਚੋਣ ਦੋ ਪੜਾਅ ਵਿਚ ਹੋਣੀ ਹੈ। ਪਹਿਲਾ ਪੜਾਅ 10 ਅਪਰੈਲ ਨੂੰ ਮੁਕੰਮਲ ਹੋਇਆ ਸੀ। ਦੂਜੇ ਤੇ ਆਖਰੀ ਗੇੜ ਦੀ ਵੋਟਿੰਗ ਚਲ ਰਹੀ ਹੈ। ਇਸ ਤੋਂ ਬਾਅਦ 25 ਅਪਰੈਲ ਨੂੰ ਨਤੀਜੇ ਦਾ ਐਲਾਨ ਕੀਤਾ ਜਾਵੇਗਾ। ਇਸ ਤੋਂ ਬਾਅਦ 13 ਮਈ ਨੂੰ ਰਾਸ਼ਟਰਪਤੀ ਨੂੰ ਸਹੁੰ ਚੁਕਾਈ ਜਾਵੇਗੀ। ਇਸ ਵੇਲੇ ਇਮੈਨੁਅਲ ਮੈਕਰੋਂ ਰਾਸ਼ਟਰਪਤੀ ਹਨ ਤੇ ਉਹ ਇਸ ਵਾਰ ਵੀ ਮੁਕਾਬਲੇ ਵਿਚ ਹਨ। ਇਸ ਅਹੁਦੇ ਲਈ 11 ਉਮੀਦਵਾਰ ਹਨ ਪਰ ਮੁੱਖ ਮੁਕਾਬਲਾ ਮੈਕਰੋਂ ਤੇ ਨੈਸ਼ਨਲ ਰੈਲੀ ਪਾਰਟੀ ਦੀ ਆਗੂ ਮਰਿਨ ਲੇ ਪੇਨ ਦਰਮਿਆਨ ਹੈ। ਪਹਿਲੇ ਪੜਾਅ ਵਿਚ ਮੈਕਰੋਂ 27.85 ਫੀਸਦੀ ਵੋਟਾਂ ਨਾਲ ਅੱਗੇ ਸਨ, ਦੂਜੇ ਪਾਸੇ ਪੇਨ 23.15 ਫੀਸਦੀ ਵੋਟਾਂ ਨਾਲ ਦੂਜੇ ਥਾਂ ’ਤੇ ਹੈ।