ਸ੍ਰੀਲੰਕਾ ਵਿੱਚ ਇੱਕ ਹਜ਼ਾਰ ਟਰੇਡ ਯੂਨੀਅਨਾਂ ਵੱਲੋਂ ਦੇਸ਼ਵਿਆਪੀ ਹੜਤਾਲ

ਸ੍ਰੀਲੰਕਾ ਵਿੱਚ ਇੱਕ ਹਜ਼ਾਰ ਟਰੇਡ ਯੂਨੀਅਨਾਂ ਵੱਲੋਂ ਦੇਸ਼ਵਿਆਪੀ ਹੜਤਾਲ

ਸ੍ਰੀਲੰਕਾ ਵਿੱਚ ਇੱਕ ਹਜ਼ਾਰ ਟਰੇਡ ਯੂਨੀਅਨਾਂ ਵੱਲੋਂ ਦੇਸ਼ਵਿਆਪੀ ਹੜਤਾਲ
ਕੋਲੰਬੋ-ਦੇਸ਼ ਵਿਚਲੇ ਆਰਥਿਕ ਸੰਕਟ ਨਾਲ ਨਜਿੱਠਣ ’ਚ ਨਾਕਾਮ ਰਹਿਣ ’ਤੇ ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਅਤੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਤੋਂ ਤੁਰੰਤ ਅਸਤੀਫ਼ੇ ਦੀ ਮੰਗ ਕਰਦਿਆਂ ਕਰੀਬ ਇੱਕ ਹਜ਼ਾਰ ਟਰੇਡ ਯੂਨੀਅਨਾਂ ਨੇ ਅੱਜ ਇੱਕ ਦਿਨ ਦੀ ਦੇਸ਼ਵਿਆਪੀ ਹੜਤਾਲ ਕੀਤੀ। ਸਾਲ 1948 ਵਿੱਚ ਬਰਤਾਨੀਆ ਤੋਂ ਆਜ਼ਾਦੀ ਮਿਲਣ ਮਗਰੋਂ ਸ੍ਰੀਲੰਕਾ ਪਹਿਲੀ ਵਾਰ ਅਜਿਹੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਸੰਕਟ ਦਾ ਮੁੱਖ ਕਾਰਨ ਵਿਦੇਸ਼ੀ ਮੁਦਰਾ ਦੀ ਘਾਟ ਹੈ, ਜਿਸ ਦਾ ਮਤਲਬ ਹੈ ਕਿ ਸ੍ਰੀਲੰਕਾ ਜ਼ਰੂਰੀ ਖਾਧ ਪਦਾਰਥਾਂ ਅਤੇ ਤੇਲ ਬਰਾਮਦ ਦਾ ਭੁਗਤਾਨ ਕਰਨ ਦੇ ਸਮਰੱਥ ਨਹੀਂ ਹੈ, ਜਿਸ ਕਾਰਨ ਜ਼ਰੂਰੀ ਵਸਤਾਂ ਦੇ ਘਾਟ ਹੋਣ ਸਮੇਤ ਜ਼ਿਆਦਾਤਰ ਚੀਜ਼ਾਂ ਦੇ ਭਾਅ ਵਧ ਗਏ ਹਨ। ਅੱਜ ਦੀ ਇਸ ਹੜਤਾਲ ਦੌਰਾਨ ਕਈ ਇਲਾਕਿਆਂ ਦੀ ਯੂਨੀਅਨਾਂ ਨੇ ਭਾਗ ਲਿਆ, ਜਿਸ ਵਿੱਚ ਰਾਜ ਸੇਵਾ, ਸਿਹਤ, ਬੰਦਰਗਾਹ, ਬਿਜਲੀ, ਸਿੱਖਿਆ ਅਤੇ ਡਾਕ ਵਿਭਾਗ ਦੇ ਕਰਮੀ ਵੀ ਸ਼ਾਮਲ ਹੋਏ। ਲੋਕਾਂ ਨੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ। ਅਧਿਆਪਕਾਂ ਦੀ ਟਰੇਡ ਯੂਨੀਅਨ ਦੇ ਬੁਲਾਰੇ ਜੋਸਫ਼ ਸਟਾਲਿਨ ਅਤੇ ਸਿਹਤ ਵਰਕਰਾਂ ਦੀ ਯੂਨੀਅਨ ਦੇ ਬੁਲਾਰੇ ਰਵੀ ਕੁਮੂਦੇਸ਼ ਨੇ ਕਿਹਾ ਕਿ ਅੱਜ ਦੀ ਹੜਤਾਲ ਮਗਰੋਂ ਸਰਕਾਰ ਨੂੰ ਅਸਤੀਫ਼ਾ ਦੇਣ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਜਾਵੇਗਾ, ਇਸ ਮਗਰੋਂ ਸਰਕਾਰ ਦੇ ਅਸਤੀਫ਼ਾ ਦੇਣ ਤੱਕ ਲਗਾਤਾਰ ਹੜਤਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੜਤਾਲ ਵਿੱਚ ਇੱਕ ਹਜ਼ਾਰ ਤੋਂ ਵੱਧ ਟਰੇਡ ਯੂਨੀਅਨਾਂ ਨੇ ਹਿੱਸਾ ਲਿਆ ਹੈ। ਬੈਂਕ ਕਰਮਚਾਰੀ ਯੂਨੀਅਨ ਨੇ ਦੱਸਿਆ ਕਿ ਹੜਤਾਲ ਕਾਰਨ ਸਾਰੇ ਬੈਂਕ ਬੰਦ ਰਹੇ। ਵਿਰੋਧੀ ਧਿਰ ਦੇ ਨੇਤਾ ਮਾਨੋ ਗਨੇਸ਼ਨ ਨੇ ਕਿਹਾ ਕਿ ਖੇਤੀ ਦੇ ਧੰਦੇ ਨਾਲ ਜੁੜੇ ਲੋਕਾਂ ਨੇ ਵੀ ਹੜਤਾਲ ਵਿੱਚ ਹਿੱਸਾ ਲਿਆ। ਇਸੇ ਦੌਰਾਨ ਆਵਾਜਾਈ ਮੰਤਰੀ ਦਿਲਮ ਅੰਮੂਨੂਗਾਮਾ ਨੇ ਕਿਹਾ ਕਿ ਪੁਲੀਸ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਹੜਤਾਲ ਦੇ ਮੱਦੇਨਜ਼ਰ ਸਮਾਜਿਕ ਅਤੇ ਨਿੱਜੀ ਵਾਹਨਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। 

Radio Mirchi