ਸ਼ਰੀਫ਼ ਦੇ ਦੌਰੇ ਦੀ ਕਵਰੇਜ ਨਾ ਕਰਨ ’ਤੇ ਪੀਟੀਵੀ ਦੇ ਮੁਲਾਜ਼ਮ ਮੁਅੱਤਲ

ਸ਼ਰੀਫ਼ ਦੇ ਦੌਰੇ ਦੀ ਕਵਰੇਜ ਨਾ ਕਰਨ ’ਤੇ ਪੀਟੀਵੀ ਦੇ ਮੁਲਾਜ਼ਮ ਮੁਅੱਤਲ

ਸ਼ਰੀਫ਼ ਦੇ ਦੌਰੇ ਦੀ ਕਵਰੇਜ ਨਾ ਕਰਨ ’ਤੇ ਪੀਟੀਵੀ ਦੇ ਮੁਲਾਜ਼ਮ ਮੁਅੱਤਲ
ਇਸਲਾਮਾਬਾਦ:ਪਾਕਿਸਤਾਨ ਦੇ ਸਰਕਾਰੀ ‘ਪੀਟੀਵੀ’ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਇਕ ਦੌਰੇ ਦੀ ‘ਢੁੱਕਵੀਂ’ ਕਵਰੇਜ ਕਰਨ ਵਿਚ ਨਾਕਾਮ ਰਹਿਣ ’ਤੇ ਆਪਣੇ 17 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਸ਼ਾਹਬਾਜ਼ ਲਾਹੌਰ ਆਏ ਸਨ ਤੇ ਕਵਰੇਜ ਠੀਕ ਢੰਗ ਨਾਲ ਨਾ ਹੋਣ ਲਈ ਚੰਗਾ ਲੈਪਟਾਪ ਮੌਜੂਦ ਨਾ ਹੋਣ ਦਾ ਹਵਾਲਾ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਪਿਛਲੇ ਹਫ਼ਤੇ ਕੋਟ ਲਖਪਤ ਜੇਲ੍ਹ ਤੇ ਰਮਜ਼ਾਨ ਬਾਜ਼ਾਰਾਂ ਦੇ ਦੌਰੇ ਉਤੇ ਆਏ ਸਨ। ਨਿਯਮਾਂ ਮੁਤਾਬਕ ਪ੍ਰਧਾਨ ਮੰਤਰੀ ਦੇ ਦੌਰੇ ਲਈ ਰਿਪੋਰਟਰਾਂ ਤੇ ਪ੍ਰੋਗਰਾਮ ਨਿਰਮਾਤਾਵਾਂ ਦੀ ਇਕ ਵੀਵੀਆਈਪੀ ਟੀਮ ਜ਼ਿੰਮੇਵਾਰ ਹੁੰਦੀ ਹੈ। 

Radio Mirchi