ਅਮਰੀਕਾ ਚ ਗਰਭਪਾਤ ਤੇ ਪਾਬੰਦੀ ਲਗਾਉਣ ਦੀ ਤਿਆਰੀ

ਅਮਰੀਕਾ ਚ ਗਰਭਪਾਤ ਤੇ ਪਾਬੰਦੀ ਲਗਾਉਣ ਦੀ ਤਿਆਰੀ

ਅਮਰੀਕਾ ਚ ਗਰਭਪਾਤ ਤੇ ਪਾਬੰਦੀ ਲਗਾਉਣ ਦੀ ਤਿਆਰੀ
ਐਡੀਲੇਡ - ਅਮਰੀਕਾ ਦੀ ਸੁਪਰੀਮ ਕੋਰਟ ਦੇ ਲੀਕ ਹੋਏ ਰਾਏ ਡਰਾਫਟ ਤੋਂ ਪਤਾ ਲੱਗਾ ਹੈ ਕਿ ਸੁਪਰੀਮ ਕੋਰਟ 1973 ਦੇ ਰੋ ਬਨਾਮ ਵੇਡ ਮਾਮਲੇ (Roe v. Wade case) ਵਿੱਚ ਉਸ ਇਤਿਹਾਸਕ ਫ਼ੈਸਲੇ ਨੂੰ ਟਾਲਣ ਦੀ ਤਿਆਰੀ ਕਰ ਰਹੀ ਹੈ, ਜਿਸ ਵਿੱਚ ਗਰਭਪਾਤ ਨੂੰ ਸੰਵਿਧਾਨਕ ਅਧਿਕਾਰ ਦੱਸਿਆ ਗਿਆ ਸੀ। ਇਸ ਹੁਕਮ ਦੇ ਖ਼ਤਮ ਹੋਣ ਤੋਂ ਬਾਅਦ ਅਮਰੀਕਾ 'ਚ ਪ੍ਰਜਨਨ ਅਧਿਕਾਰਾਂ 'ਤੇ ਇਸ ਦਾ ਨਾਟਕੀ ਪ੍ਰਭਾਵ ਪੈਣਾ ਤੈਅ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਦੇ ਨਾਲ ਹੀ ਦੁਨੀਆ ਭਰ ਵਿੱਚ ਇਸ ਦੇ ਪ੍ਰਤੀਕਾਤਮਕ ਪ੍ਰਭਾਵ ਵੀ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਅਜਿਹੇ ਕਿਸੇ ਵੀ ਫ਼ੈਸਲੇ ਨਾਲ ਰਾਸ਼ਟਰੀ ਗਰਭਪਾਤ ਵਿਰੋਧੀ ਅੰਦੋਲਨ ਨੂੰ ਵੀ ਨਵੀਂ ਦਿਸ਼ਾ ਮਿਲ ਸਕਦੀ ਹੈ। 
ਗਰਭਪਾਤ ਅਮਰੀਕਾ ਵਿੱਚ ਇੱਕ ਰੁਟੀਨ ਅਤੇ ਸੁਰੱਖਿਅਤ ਸਿਹਤ ਸੰਭਾਲ ਪ੍ਰਕਿਰਿਆ ਹੈ, ਜਿਸਦੀ ਵਰਤੋਂ ਚਾਰ ਵਿੱਚੋਂ ਇੱਕ ਔਰਤ ਦੁਆਰਾ ਕੀਤੀ ਜਾਂਦੀ ਹੈ। ਇੱਕ 2021 ਵਿਚ ਕੀਤੇ ਗਏ ਇਕ ਸਰਵੇਖਣ ਵਿਚ 80 ਪ੍ਰਤੀਸ਼ਤ ਅਮਰੀਕੀਆਂ ਨੇ ਸਾਰੇ ਜਾਂ ਜ਼ਿਆਦਾਤਰ ਮਾਮਲਿਆਂ ਵਿੱਚ ਗਰਭਪਾਤ ਦਾ ਸਮਰਥਨ ਕੀਤਾ। ਇਸ ਤੋਂ ਇਲਾਵਾ, 60 ਪ੍ਰਤੀਸ਼ਤ ਉੱਤਰਦਾਤਾਵਾਂ ਨੇ ਰੋ ਬਨਾਮ ਵੇਡ ਵਿੱਚ ਫ਼ੈਸਲੇ ਦਾ ਸਮਰਥਨ ਕੀਤਾ। ਜੇਕਰ ਰੋ ਬਨਾਮ ਵੇਡ ਮਾਮਲੇ 'ਚ ਦਿੱਤੇ ਗਏ ਹੁਕਮ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ ਤਾਂ ਅਮਰੀਕਾ ਦੇ ਰਾਜਾਂ ਨੂੰ ਦੁਬਾਰਾ ਗਰਭਪਾਤ ਸੰਬੰਧੀ ਨਿਯਮ ਅਤੇ ਕਾਨੂੰਨ ਲਾਗੂ ਕਰਨੇ ਪੈਣਗੇ। 
ਅਮਰੀਕਾ ਦੇ ਅੱਧੇ ਰਾਜਾਂ ਵਿੱਚ ਗਰਭਪਾਤ 'ਤੇ ਤੁਰੰਤ ਪਾਬੰਦੀ ਲਗਾਉਣ ਦੀ ਉਮੀਦ ਹੈ। 16 ਰਾਜਾਂ ਅਤੇ ਡਿਸਟ੍ਰਿਕਟ ਆਫ਼ ਕੋਲੰਬੀਆ ਵਿੱਚ ਗਰਭਪਾਤ ਦੇ ਅਧਿਕਾਰਾਂ ਦੀ ਰੱਖਿਆ ਲਈ ਕਾਨੂੰਨ ਹਨ। ਗਰਭਪਾਤ ਦੇ ਆਲੋਚਕਾਂ ਦਾ ਮੰਨਣਾ ਹੈ ਕਿ ਇਹ ਕਿਸੇ ਚੀਜ਼ ਦਾ ਅੰਤ ਨਹੀਂ ਬਲਕਿ ਸ਼ੁਰੂਆਤ ਹੋਵੇਗੀ। ਰਿਪਬਲਿਕਨ ਸੰਸਦ ਮੈਂਬਰ ਗਰਭਪਾਤ 'ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਬਣਾਉਣ ਦੀ ਰਣਨੀਤੀ ਬਣਾ ਰਹੇ ਹਨ, ਜੋ ਦੇਸ਼ ਭਰ ਵਿੱਚ ਛੇ ਹਫ਼ਤਿਆਂ ਬਾਅਦ ਗਰਭਪਾਤ 'ਤੇ ਪਾਬੰਦੀ ਲਗਾ ਦੇਵੇਗਾ। 

Radio Mirchi