ਦਿੱਲੀ ਹਾਈਕੋਰਟ ਵਲੋਂ ਭਾਈ ਹਵਾਰਾ ਦਾ ਇਲਾਜ ਏਮਜ਼ ਤੋਂ ਕਰਵਾਉਣ ਦੇ ਆਦੇਸ਼

ਦਿੱਲੀ ਹਾਈਕੋਰਟ ਵਲੋਂ ਭਾਈ ਹਵਾਰਾ ਦਾ ਇਲਾਜ ਏਮਜ਼ ਤੋਂ ਕਰਵਾਉਣ ਦੇ ਆਦੇਸ਼

ਦਿੱਲੀ ਹਾਈਕੋਰਟ ਵਲੋਂ ਭਾਈ ਹਵਾਰਾ ਦਾ ਇਲਾਜ ਏਮਜ਼ ਤੋਂ ਕਰਵਾਉਣ ਦੇ ਆਦੇਸ਼
ਨਵੀਂ ਦਿੱਲੀ-ਦਿੱਲੀ ਹਾਈਕੋਰਟ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਭਾਈ ਜਗਤਾਰ ਸਿੰਘ ਹਵਾਰਾ ਦੀ ਸਿਰ ਨਾਲ ਸੰਬੰਧਿਤ ਸਮੱਸਿਆ (ਨਿਊਰੋਲੋਜੀਕਲ) ਲਈ ਉਨ੍ਹਾਂ ਦੀ ਜਾਂਚ ਤੇ ਇਲਾਜ ਏਮਜ਼ ਤੋਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ | ਹਵਾਰਾ, ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਮਾਮਲੇ 'ਚ ਤਿਹਾੜ ਜੇਲ੍ਹ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ, ਕੁਝ 'ਨਿਊਰੋਲੋਜੀਕਲ' ਸਮੱਸਿਆਵਾਂ ਤੋਂ ਪੀੜਤ ਹੈ ਤੇ ਉਸ ਨੇ ਆਪਣਾ ਇਲਾਜ ਨਿੱਜੀ ਹਸਪਤਾਲ 'ਚ ਕਰਵਾਉਣ ਲਈ ਦਿੱਲੀਹਾਈ ਕੋਰਟ ਦਾ ਰੁਖ ਕੀਤਾ ਹੈ | ਜਸਟਿਸ ਯਸ਼ਵੰਤ ਵਰਮਾ ਨੇ 'ਨਿਊਰੋਲੋਜੀਕਲ' ਨਾਲ ਸੰਬੰਧਿਤ ਹਸਪਤਾਲਾਂ ਦੀ ਸਟੇਟਸ ਰਿਪੋਰਟ ਵਾਚਣ ਤੋਂ ਬਾਅਦ ਭਾਈ ਜਗਤਾਰ ਸਿੰਘ ਹਵਾਰਾ ਦੀ ਜਾਂਚ ਤੇ ਇਲਾਜ ਏਮਜ਼ ਦੇ 'ਨਿਊਰੋਲੋਜੀਕਲ' ਵਿਭਾਗ ਤੋਂ ਕਰਵਾਉਣ ਦੇ ਨਿਰਦੇਸ਼ ਦਿੱਤੇ | ਹਾਈਕੋਰਟ ਨੇ ਜੇਲ੍ਹ ਪ੍ਰਸ਼ਾਸਨ ਨੂੰ ਇਹ ਵੀ ਨਿਰਦੇਸ਼ ਦਿੱਤੇ ਕੇ ਮੈਡੀਕਲ ਦੀ ਸਾਰੀ ਪ੍ਰਕਿਰਿਆ ਤੇਜ਼ੀ ਨਾਲ ਪੂਰੀ ਕੀਤੀ ਜਾਵੇ ਤੇ ਇਸ ਦੌਰਾਨ ਸੁਰੱਖਿਆ ਨਿਯਮਾਂ ਦਾ ਵੀ ਧਿਆਨ ਰੱਖਿਆ ਜਾਵੇ | ਭਾਈ ਹਵਾਰਾ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਮਨਿੰਦਰ ਸਿੰਘ ਤੇ ਏਕਤਾ ਨੇ ਅਦਾਲਤ ਨੂੰ ਦੱਸਿਆ ਕਿ ਭਾਈ ਹਵਾਰਾ ਸਿਰ ਦੇ ਸੱਜੇ ਪਾਸੇ ਮੱਥੇ ਦੇ ਨਜ਼ਦੀਕ 'ਕਲੌਟ' ਦੀ ਸਮੱਸਿਆ ਤੋਂ ਪੀੜਤ ਹਨ |

Radio Mirchi