ਸ੍ਰੀਲੰਕਾ: ਵਿਰੋਧੀ ਧਿਰ ਨੇ ਰਾਜਪਕਸੇ ਦੀ ਪੇਸ਼ਕਸ਼ ਠੁਕਰਾਈ

ਸ੍ਰੀਲੰਕਾ: ਵਿਰੋਧੀ ਧਿਰ ਨੇ ਰਾਜਪਕਸੇ ਦੀ ਪੇਸ਼ਕਸ਼ ਠੁਕਰਾਈ

ਸ੍ਰੀਲੰਕਾ: ਵਿਰੋਧੀ ਧਿਰ ਨੇ ਰਾਜਪਕਸੇ ਦੀ ਪੇਸ਼ਕਸ਼ ਠੁਕਰਾਈ
ਕੋਲੰਬੋ-ਸ੍ਰੀਲੰਕਾ ਦੀ ਮੁੱਖ ਵਿਰੋਧੀ ਧਿਰ ਐੱਸਜੇਬੀ ਨੇ ਰਾਸ਼ਟਰਪਤੀ ਗੋਟਬਾਯਾ ਰਾਜਪਕਸੇ ਵੱਲੋਂ ਅੰਤ੍ਰਿਮ ਸਰਕਾਰ ਦੇ ਗਠਨ ਦੀ ਕੀਤੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਸੱਤਾ ਬਚਾਉਣ ਲਈ ਸੰਘਰਸ਼ ਕਰ ਰਹੇ ਰਾਜਪਕਸੇ ਨੇ ਵਿਰੋਧੀ ਧਿਰ ਦੇ ਆਗੂ ਸਾਜਿਥ ਪ੍ਰੇਮਦਾਸਾ ਨੂੰ ਅੰਤ੍ਰਿਮ ਸਰਕਾਰ ਦੀ ਅਗਵਾਈ ਕਰਨ ਦਾ ਸੱਦਾ ਦਿੱਤਾ ਸੀ। ਮੁਲਕ ਵਿਚ ਹਾਲੇ ਵੀ ਰਾਜਨੀਤਕ ਬੇਯਕੀਨੀ ਬਣੀ ਹੋਈ ਹੈ ਤੇ ਐਮਰਜੈਂਸੀ ਲਾਗੂ ਹੈ। ਐੱਸਜੇਬੀ ਆਗੂ ਨੇ ਦੱਸਿਆ ਕਿ ਉਨ੍ਹਾਂ ਰਾਸ਼ਟਰਪਤੀ ਦੀ ਪੇਸ਼ਕਸ਼ ਸਵੀਕਾਰ ਨਹੀਂ ਕੀਤੀ। ਰਾਜਪਕਸੇ ਨੇ ਇਸ ਬਾਰੇ ਪ੍ਰੇਮਦਾਸਾ ਤੇ ਹਰਸ਼ਾ ਡੀਸਿਲਵਾ ਨੂੰ ਫੋਨ ਕੀਤਾ ਸੀ। ਐੱਸਜੇਬੀ ਨੇ ਸ਼ਨਿਚਰਵਾਰ ਐਲਾਨ ਕੀਤਾ ਸੀ ਕਿ ਉਹ ਵਕੀਲਾਂ ਦੇ ਸੰਗਠਨ ਬੀਏਐੱਸਐਲ ਦੀ ਇਸ ਤਜਵੀਜ਼ ਦਾ ਸਮਰਥਨ ਕਰਨਗੇ ਜਿਸ ਵਿਚ 18 ਮਹੀਨਿਆਂ ਲਈ ਅੰਤ੍ਰਿਮ ਸਰਕਾਰ ਬਣਾਉਣ ਦੀ ਗੱਲ ਕੀਤੀ ਗਈ ਹੈ।  ਇਸ ਦੌਰਾਨ ਬਾਰ ਐਸੋਸੀਏਸ਼ਨ ਆਫ ਸ੍ਰੀਲੰਕਾ ਨੇ ਸੰਵਿਧਾਨ ਦੀ ਇਕ ਹੋਰ ਸੋਧ ਵਾਪਸ ਲੈਣ ਦੀ ਮੰਗ ਕੀਤੀ ਹੈ, ਜਿਸ ਤਹਿਤ ਰਾਸ਼ਟਰਪਤੀ ਨੂੰ ਵਾਧੂ ਤਾਕਤਾਂ ਮਿਲੀਆਂ ਸਨ। ਰਾਸ਼ਟਰਪਤੀ ਰਾਜਪਕਸੇ ਨੇ ਐਸੋਸੀਏਸ਼ਨ ਨੂੰ  ਇਸ ਮੰਗ ’ਤੇ ਗੌਰ ਕਰਨ ਦਾ ਭਰੋਸਾ ਦਿੱਤਾ ਹੈ। 

Radio Mirchi