ਬਿ੍ਟਿਸ਼ ਕੋਲੰਬੀਆ ਦੇ ਵਿਧਾਇਕ ਨੇ ਵਿਧਾਨ ਸਭਾ 'ਚ ਕਰਵਾਈ ਮੰਗਣੀ

ਬਿ੍ਟਿਸ਼ ਕੋਲੰਬੀਆ ਦੇ ਵਿਧਾਇਕ ਨੇ ਵਿਧਾਨ ਸਭਾ 'ਚ ਕਰਵਾਈ ਮੰਗਣੀ
ਐਬਟਸਫੋਰਡ-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੀ ਵਿਧਾਨ ਸਭਾ ਹਲਕਾ ਪੋਰਟ ਮੂਡੀ-ਕੁਕਿਟਲਮ ਤੋਂ ਸੱਤਾਧਾਰੀ ਪਾਰਟੀ ਨਿਊ ਡੈਮੋਕਰੈਟਿਕ ਪਾਰਟੀ ਦੇ ਵਿਧਾਇਕ ਰਿੱਕ ਗਲੂਮੈਕ ਨੇ ਅੱਜ ਵਿਧਾਨ ਸਭਾ 'ਚ ਮੰਗਣੀ ਕਰਵਾ ਲਈ | 2 ਮਈ ਤੋਂ 19 ਮਈ ਤੱਕ ਬਿ੍ਟਿਸ਼ਕੋਲੰਬੀਆ ਵਿਧਾਨ ਸਭਾ ਦੇ ਹੋ ਰਹੇ ਇਜਲਾਸ ਦੌਰਾਨ ਸਵੇਰੇ 10 ਵਜੇ ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੋਣੀ ਸੀ ਤਾਂ ਵਿਧਾਇਕ ਰਿੱਕ ਗਲੂਮੈਕ ਕੁਝ ਮਿੰਟ ਪਹਿਲਾਂ ਆਪਣੀ ਸੀਟ 'ਤੇ ਖੜ੍ਹੇ ਹੋ ਗਏ ਤੇ ਕਹਿਣ ਲੱਗੇ ਕਿ ਸਪੀਕਰ ਸਾਹਿਬ ਵਿਧਾਨ ਸਭਾ ਦੀ ਜਨਤਕ ਗੈਲਰੀ 'ਚ ਇਕ ਹੇਵਨ ਲਰਬੀਸਕੀ ਨਾਂਅ ਦੀ ਇਕ ਲੜਕੀ ਬੈਠੀ ਹੈ, ਜਿਸ ਨਾਲ ਉਹ ਮੰਗਣੀ ਕਰਵਾਉਣੀ ਚਾਹੁੰਦਾ ਹੈ | ਇਸ ਦੌਰਾਨ ਜਦੋਂ ਵਿਧਾਇਕ ਰਿੱਕ ਨੇ ਹੇਵਨ ਨੂੰ ਉੱਚੀ ਆਵਾਜ਼ 'ਚ ਕਿਹਾ ਕਿ ਤੂੰ ਮੇਰੇ ਨਾਲ ਵਿਆਹ ਕਰਵਾਏਗੀ ਤਾਂ ਉਸ ਨੇ ਹਾਂ 'ਚ ਜਵਾਬ ਦਿੱਤਾ ਤੇ ਰਿੱਕ ਨੇ ਹੇਵਨ ਨੂੰ ਨੀਲੇ ਰੰਗ ਦੇ ਹੀਰੇ ਜੜੀ ਮੁੰਦਰੀ ਪਹਿਨਾ ਦਿੱਤੀ ਤਾਂ ਸਮੂਹ ਵਿਧਾਇਕਾਂ ਨੇ ਤਾੜੀਆਂ ਮਾਰ ਕੇ ਦੋਵਾਂ ਨੂੰ ਵਧਾਈ ਦਿੱਤੀ | ਬਿ੍ਟਿਸ਼ ਕੋਲੰਬੀਆ ਵਿਧਾਨ ਸਭਾ ਦੇ ਇਤਿਹਾਸ 'ਚ ਕਿਸੇ ਵਿਧਾਇਕ ਵਲੋਂ ਇਸ ਤਰ੍ਹਾਂ ਕੀਤੀ ਇਹ ਪਹਿਲੀ ਮੰਗਣੀ ਹੈ |