ਬਾਇਡਨ ਵੱਲੋਂ ਦੱਖਣ-ਪੂਰਬੀ ਏਸ਼ਿਆਈ ਮੁਲਕਾਂ ਲਈ ਦੂਤ ਦੇ ਨਾਮ ਦਾ ਐਲਾਨ

ਬਾਇਡਨ ਵੱਲੋਂ ਦੱਖਣ-ਪੂਰਬੀ ਏਸ਼ਿਆਈ ਮੁਲਕਾਂ ਲਈ ਦੂਤ ਦੇ ਨਾਮ ਦਾ ਐਲਾਨ

ਬਾਇਡਨ ਵੱਲੋਂ ਦੱਖਣ-ਪੂਰਬੀ ਏਸ਼ਿਆਈ ਮੁਲਕਾਂ ਲਈ ਦੂਤ ਦੇ ਨਾਮ ਦਾ ਐਲਾਨ
ਵਾਸ਼ਿੰਗਟਨ:ਰਾਸ਼ਟਰਪਤੀ ਜੋਅ ਬਾਇਡਨ ਨੇ ਦੱਖਣ-ਪੂਰਬੀ ਏਸ਼ੀਅਨ ਨੇਸ਼ਨਸ ਐਸੋਸੀਏਸ਼ਨ ਦੇ ਦੂਤ ਵਜੋਂ ਕੌਮੀ ਸੁਰੱਖਿਆ ਪਰਿਸ਼ਦ ਦੇ ਮੁਖੀ ਯੋਹਾਨਸ ਅਬਰਾਹਮ ਨੂੰ ਨਾਮਜ਼ਦ ਕੀਤਾ ਹੈ। ਆਸੀਆਨ ਮੁਲਕਾਂ ਦੇ ਆਗੂਆਂ ਨਾਲ ਵਾਸ਼ਿੰਗਟਨ ’ਚ ਦੋ ਦਿਨੀਂ ਵਿਸ਼ੇਸ਼ ਸਿਖਰ ਸੰਮੇਲਨ ਮਗਰੋਂ ਅਮਰੀਕੀ ਨੁਮਾਇੰਦੇ ਦਾ ਨਾਮ ਐਲਾਨਿਆ ਗਿਆ ਹੈ। ਰੂਸ ਵੱਲੋਂ ਯੂਕਰੇਨ ’ਤੇ ਹਮਲੇ ਮਗਰੋਂ ਬਾਇਡਨ ਨੇ ਪ੍ਰਸ਼ਾਂਤ ਖਿੱਤੇ ਦੇ ਨਾਲ ਨਾਲ ਏਸ਼ੀਆ ਵੱਲ ਵਧੇਰੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਬਾਇਡਨ ਨੇ ਅਬਰਾਹਮ ਨੂੰ ਆਪਣੇ ਨੇੜਲੇ ਸਲਾਹਕਾਰਾਂ ’ਚੋਂ ਇਕ ਕਰਾਰ ਦਿੱਤਾ ਹੈ। ਅਬਰਾਹਮ ਦੀ ਨਿਯੁਕਤੀ ਤਾਂ ਹੀ ਸੰਭਵ ਹੋਵੇਗੀ ਜੇਕਰ ਸੈਨੇਟ ਇਸ ਦੀ ਤਸਦੀਕ ਕਰ ਦਿੰਦੀ ਹੈ। -ਏਪੀ

Radio Mirchi