ਖਾਰਕੀਵ ਤੋਂ ਪਿੱਛੇ ਹਟਣ ਲੱਗੀ ਰੂਸੀ ਫ਼ੌਜ

ਖਾਰਕੀਵ ਤੋਂ ਪਿੱਛੇ ਹਟਣ ਲੱਗੀ ਰੂਸੀ ਫ਼ੌਜ

ਖਾਰਕੀਵ ਤੋਂ ਪਿੱਛੇ ਹਟਣ ਲੱਗੀ ਰੂਸੀ ਫ਼ੌਜ
ਕੀਵ-ਰੂਸੀ ਫ਼ੌਜ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ’ਤੇ ਕਈ ਹਫ਼ਤੇ ਬੰਬਾਰੀ ਕਰਨ ਮਗਰੋਂ ਹੁਣ ਪਿੱਛੇ ਹਟਣ ਲੱਗ ਪਈ ਹੈ। ਕੀਵ ਅਤੇ ਮਾਸਕੋ ਦੀਆਂ ਫ਼ੌਜਾਂ ਵਿਚਾਲੇ ਗਹਿਗੱਚ ਲੜਾਈ ਮਗਰੋਂ ਰੂਸ ਨੇ ਪੂਰਬੀ ਸਨਅਤੀ ਕੇਂਦਰ ਵਾਲੇ ਇਲਾਕੇ ’ਚ ਫ਼ੌਜਾਂ ਪਿੱਛੇ ਹਟਾ ਕੇ ਨਵੀਂ ਚਾਲ ਖੇਡੀ ਹੈ। ਯੂਕਰੇਨੀ ਫ਼ੌਜ ਨੇ ਕਿਹਾ ਕਿ ਰੂਸੀ ਸੈਨਾ ਨੇ ਹੁਣ ਪੂਰਾ ਧਿਆਨ ਸਪਲਾਈ ਮਾਰਗ ਦੀ ਸੁਰੱਖਿਆ ’ਤੇ ਕੇਂਦਰਤ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਰੂਸੀ ਫ਼ੌਜ ਨੇ ਪੂਰਬੀ ਇਲਾਕੇ ਦੋਨੇਤਸਕ ’ਚ ਮੋਰਟਾਰ ਅਤੇ ਤੋਪਾਂ ਦੇ ਨਾਲ ਨਾਲ ਹਵਾਈ ਹਮਲੇ ਸ਼ੁਰੂ ਕੀਤੇ ਹਨ ਤਾਂ ਜੋ ਯੂਕਰੇਨੀ ਫ਼ੌਜੀਆਂ ਦੇ ਮੋਰਚਿਆਂ ਨੂੰ ਤਬਾਹ ਕੀਤਾ ਜਾ ਸਕੇ। ਰੱਖਿਆ ਮੰਤਰੀ ਓਲੇਕਸੀ ਰੇਜ਼ਨੀਕੋਵ ਨੇ ਕਿਹਾ ਕਿ ਯੂਕਰੇਨ ਲੰਬੀ ਜੰਗ ਦੇ ਨਵੇਂ ਦੌਰ ’ਚ ਦਾਖ਼ਲ ਹੋ ਰਿਹਾ ਹੈ। ਇਸ ਦੌਰਾਨ ਅਮਰੀਕੀ ਸੈਨੇਟ ਦਾ ਵਫ਼ਦ ਘੱਟ ਗਿਣਤੀ ਮਾਮਲਿਆਂ ਦੇ ਆਗੂ ਮਿਚ ਮੈਕਕੌਨਲ ਦੀ ਅਗਵਾਈ ਹੇਠ ਕੀਵ ’ਚ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਮਿਲਿਆ। ਇਹ ਦੌਰਾ ਉਸ ਸਮੇਂ ਕੀਤਾ ਗਿਆ ਹੈ ਜਦੋਂ ਕੇਨਟਕੀ ਦੇ ਇਕ ਸੈਨੇਟਰ ਰੈਂਡ ਪੌਲ ਨੇ ਯੂਕਰੇਨ ਨੂੰ 40 ਅਰਬ ਡਾਲਰ ਦੀ ਵਾਧੂ ਸਹਾਇਤਾ ਦੀ ਸੈਨੇਟ ’ਚ ਪ੍ਰਵਾਨਗੀ ਦਾ ਫ਼ੈਸਲਾ ਅਗਲੇ ਹਫ਼ਤੇ ਲਈ ਟਾਲ ਦਿੱਤਾ ਹੈ। ਜ਼ੇਲੈਂਸਕੀ ਨੇ ਦਾਅਵਾ ਕੀਤਾ ਹੈ ਕਿ ਯੂਕਰੇਨੀ ਫ਼ੌਜ ਨੇ ਪੂਰਬ ’ਚ ਵੀ ਕਦਮ ਅੱਗੇ ਵਧਾਏੇ ਹਨ ਅਤੇ ਉਨ੍ਹਾਂ ਛੇ ਸ਼ਹਿਰਾਂ ਜਾਂ ਪਿੰਡਾਂ ਨੂੰ ਮੁੜ ਆਪਣੇ ਕਬਜ਼ੇ ’ਚ ਲੈ ਲਿਆ ਹੈ। 

Radio Mirchi