ਪੂਤਿਨ ‘ਬਲੱਡ ਕੈਂਸਰ ਨਾਲ ਗੰਭੀਰ ਬਿਮਾਰ’: ਰਿਪੋਰਟ

ਪੂਤਿਨ ‘ਬਲੱਡ ਕੈਂਸਰ ਨਾਲ ਗੰਭੀਰ ਬਿਮਾਰ’: ਰਿਪੋਰਟ

ਪੂਤਿਨ ‘ਬਲੱਡ ਕੈਂਸਰ ਨਾਲ ਗੰਭੀਰ ਬਿਮਾਰ’: ਰਿਪੋਰਟ
ਚੰਡੀਗੜ੍ਹ:ਸਿਆਸੀ ਰਸੂਖ਼ ਵਾਲੇ ਇਕ ਰੂਸੀ ਕਾਰੋਬਾਰੀ ਨੇ ਦਾਅਵਾ ਕੀਤਾ ਹੈ ਕਿ ਮੁਲਕ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ‘ਬਲੱਡ ਕੈਂਸਰ ਨਾਲ ਗੰਭੀਰ ਬਿਮਾਰ ਹਨ’। ਅਮਰੀਕੀ ਮੈਗਜ਼ੀਨ ‘ਨਿਊ ਲਾਈਨਜ਼’ ਵੱਲੋਂ ਹਾਸਲ ਕੀਤੀ ਰਿਕਾਰਡਿੰਗ ਵਿਚ ਇਹ ਉਦਯੋਗਪਤੀ ਪੱਛਮ ਦੇ ਇਕ ਕਾਰੋਬਾਰੀ ਨਾਲ ਗੱਲਬਾਤ ਕਰ ਰਿਹਾ ਹੈ। ਰੂਸੀ ਕਾਰੋਬਾਰੀ ਮੁਤਾਬਕ ਯੂਕਰੇਨ ਉਤੇ ਹਮਲੇ ਤੋਂ ਕੁਝ ਦੇਰ ਪਹਿਲਾਂ ਹੀ ਪੂਤਿਨ ਦੀ ਸਰਜਰੀ ਹੋਈ ਸੀ। ਜ਼ਿਕਰਯੋਗ ਹੈ ਕਿ ਪੂਤਿਨ ਕਈ ਮੌਕਿਆਂ ’ਤੇ ਜਨਤਕ ਸਮਾਗਮਾਂ ਵਿਚ ਕਮਜ਼ੋਰ ਨਜ਼ਰ ਆਇਆ ਹੈ। ਪਿਛਲੇ ਹਫ਼ਤੇ ‘ਵਿਕਟਰੀ ਡੇਅ’ ਜਸ਼ਨਾਂ ਮੌਕੇ ਵੀ ਪੂਤਿਨ ਦੀ ਸਿਹਤ ਠੀਕ ਨਹੀਂ ਸੀ ਲੱਗ ਰਹੀ। ਸਮਾਗਮ ਦੀਆਂ ਵੀਡੀਓਜ਼ ਵਿਚ ਰੂਸੀ ਰਾਸ਼ਟਰਪਤੀ ‘ਕੰਬਦੇ ਹੋਏ ਨਜ਼ਰ ਆਏ ਸਨ’। ਰਿਕਾਰਡਿੰਗ ਵਿਚ ਰੂਸ ਦਾ ਕਾਰੋਬਾਰੀ ਇਹ ਕਹਿੰਦਿਆਂ ਸੁਣ ਰਿਹਾ ਹੈ ਕਿ ਪੂਤਿਨ ਦੀ ਪਿੱਠ ਦੀ ਸਰਜਰੀ ਹੋਈ ਸੀ ਤੇ ਇਹ ਬਲੱਡ ਕੈਂਸਰ ਦੇ ਇਲਾਜ ਨਾਲ ਸਬੰਧਤ ਸੀ। ਰੂਸੀ ਕਾਰੋਬਾਰੀ ਨੇ ਨਾਲ ਹੀ ਕਿਹਾ, ‘ਪੂਤਿਨ ਪਾਗਲ ਹੋ ਗਿਆ ਹੈ। ਉਸ ਨੇ ਰੂਸ, ਯੂਕਰੇਨ ਤੇ ਹੋਰਾਂ ਮੁਲਕਾਂ ਦੀ ਆਰਥਿਕਤਾ ਨੂੰ ਤਬਾਹ ਕਰ ਦਿੱਤਾ ਹੈ। ਉਸ ਦਾ ਦਿਮਾਗ ਖ਼ਰਾਬ ਹੈ। ਇਕ ਪਾਗਲ ਇਨਸਾਨ ਪੂਰੀ ਦੁਨੀਆ ਨੂੰ ਉਪਰੋਂ ਹੇਠਾਂ ਸੁੱਟ ਸਕਦਾ ਹੈ।’

Radio Mirchi