ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ
ਲੰਡਨ- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਸਮਾਗਮ ਵਾਲਸਾਲ ਦੇ ਫੁੱਟਬਾਲ ਸਟੇਡੀਅਮ ਵਿਖੇ ਗਲੋਬਲ ਸਿੱਖ ਵਿਜ਼ਨ ਵੱਲੋਂ ਗੁਰੂ ਤੇਗ ਬਹਾਦਰ ਗੁਰਦੁਆਰਾ ਵੁਲਵਰਹੈਂਪਟਨ ਦੇ ਸਹਿਯੋਗ ਨਾਲ ਕਰਵਾਇਆ ਗਿਆ | ਜਿਸ ਵਿਚ 400 ਸਿੱਖਾਂ ਦੇ ਕੀਰਤਨੀ ਜੱਥੇ ਨੇ ਤੰਤੀ ਸਾਜ਼ਾਂ ਨਾਲ ਕੀਰਤਨ ਕਰਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ | ਗਿਨੀਜ਼ ਵਰਲਡ ਬੁੱਕ ਨੇ ਮੌਕੇ 'ਤੇ ਸਰਟੀਫਿਕੇਟ ਦਿੱਤਾ | ਇਸ ਮੌਕੇ ਸਿੱਖ ਰਾਜ ਦੋ ਪੁਰਾਤਨ ਸਿੱਕਿਆਂ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਪ੍ਰਦਰਸ਼ਨੀ ਵੀ ਲਗਾਈ ਗਈ | ਕੀਰਤਨ ਦੌਰਾਨ ਮੱਖਣ ਸ਼ਾਹ ਲੁਬਾਣਾ ਦੇ ਗੁਰੂ ਲਾਧੇ ਰੇ ਦੀ ਵਿਥਿਆ ਨੂੰ ਵੀਡੀਓ ਰਾਹੀਂ ਪੇਸ਼ ਕਰਦਿਆਂ ਕੀਰਤਨ ਗਾਇਨ ਕੀਤਾ ਗਿਆ | ਸਮਾਗਮ ਦੇ ਮੁੱਖ ਪ੍ਰਬੰਧਕ ਰਵਿੰਦਰ ਸਿੰਘ ਕੋਹਲੀ ਨੇ ਕਿਹਾ ਕਿ ਸਾਡਾ ਮੁੱਖ ਮੰਤਵ ਵਿਸ਼ਵ ਭਰ ਦੇ ਲੋਕਾਂ ਨੂੰ ਸਿੱਖ ਧਰਮ, ਸਿੱਖ ਵਿਰਸੇ ਤੋਂ ਜਾਣੂ ਕਰਵਾਉਣਾ ਹੈ ਇਸ ਦੇ ਨਾਲ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਅਤੇ ਫ਼ਲਸਫ਼ੇ ਨੂੰ ਦੱਸਣਾ ਹੈ | ਸੁਰਜੀਤ ਸਿੰਘ ਉੱਪਲ ਨੇ ਕਿਹਾ ਕਿ ਗੁਰੂ ਸਾਹਿਬ ਦੇ ਸੰਦੇਸ਼ ਨੂੰ ਘਰ ਘਰ ਪਹੁੰਚਾਉਣ ਦਾ ਇਹ ਵੀ ਇਕ ਜ਼ਰੀਆ ਹੈ | ਸਮਾਗਮ ਮੌਕੇ ਮਹਾਰਾਣੀ ਐਲਿਜਾਬੈਥ ਦੇ ਨੁਮਾਇੰਦੇ ਸਥਾਨਕ ਹਾਈਸ਼ੈਰਫ, ਸਾਬਕਾ ਐਮ. ਪੀ. ਪੋਲ ਉੱਪਲ ਉਚੇਚੇ ਪਹੁੰਚੇ | ਇਸ ਮੌਕੇ ਵਿਸ਼ਵ ਦੇ ਸਭ ਤੋਂ ਲੰਬਾ ਦਾਹੜਾ ਰੱਖਣ ਦਾ ਰਿਕਾਰਡ ਬਣਾਉਣ ਵਾਲੇ ਗਿਆਨੀ ਸਰਵਨ ਸਿੰਘ ਕੈਨੇਡਾ, ਗੁਰਚਰਨ ਸਿੰਘ ਲਾਂਭਾ, ਸਾਬਕਾ ਜਸਟਿਸ ਰਣਜੀਤ ਸਿੰਘ ਰੰਧਾਵਾ ਤੋਂ ਇਲਾਵਾ ਮੋਤਾ ਸਿੰਘ ਸਰਾਏ, ਰਾਜਿੰਦਰਜੀਤ ਸਿੰਘ, ਨਿਰਮਲ ਸਿੰਘ ਕੰਧਾਲਵੀ, ਅਜੈਬ ਸਿੰਘ ਗਰਚਾ ਆਦਿ ਹਾਜ਼ਰ ਸਨ |