ਦਮਦਮੀ ਟਕਸਾਲ ਵਿਖੇ 6 ਜੂਨ ਦੇ ਘੱਲੂਘਾਰਾ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

ਦਮਦਮੀ ਟਕਸਾਲ ਵਿਖੇ 6 ਜੂਨ ਦੇ ਘੱਲੂਘਾਰਾ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ
ਚੌਂਕ ਮਹਿਤਾ-ਜੂਨ 1984 (ਤੀਸਰਾ ਘੱਲੂਘਾਰਾ) ਦੌਰਾਨ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਹੋਰ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 6 ਜੂਨ ਦੇ 39ਵੇਂ ਸ਼ਹੀਦੀ ਸਮਾਗਮਾਂ ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਲਈ ਅੱਜ ਦਮਦਮੀ ਟਕਸਾਲ ਦੇ ਹੈੱਡ ਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਜਥਾ ਭਿੰਡਰਾਂ ਵਿਖੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਰਹਿਨੁਮਾਈ ਹੇਠ ਇਲਾਕੇ ਦੀਆਂ ਸੰਗਤਾਂ ਦੀ ਸਿਖਰਲੀ ਮੀਟਿੰਗ ਕੀਤੀ ਗਈ, ਜਿਸ 'ਚ ਸੰਤ ਸਮਾਜ ਤੋਂ ਵੱਡੀ ਗਿਣਤੀ 'ਚ ਸੰਤ-ਮਹਾਂਪੁਰਸ਼, ਨਿਹੰਗ ਸਿੰਘ ਜਥੇਬੰਦੀਆਂ ਅਤੇ ਹੋਰ ਨਾਨਕ ਨਾਮ ਲੇਵਾ ਸੰਗਤਾਂ ਨੇ ਸ਼ਮੂਲੀਅਤ ਕੀਤੀ | ਮੀਟਿੰਗ 'ਚ ਵੱਖ-ਵੱਖ ਬੁਲਾਰਿਆਂ ਨੇ ਸਮਾਗਮ ਦੇ ਪ੍ਰਬੰਧਾਂ ਸੰਬੰਧੀ ਆਪਣੇ ਸੁਝਾਅ ਪੇਸ਼ ਕੀਤੇ ਅਤੇ ਸਮਾਗਮ ਲਈ ਸੌਂਪੀਆਂ ਗਈਆਂ ਜਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ ਦਿਵਾਇਆ | ਇਸ ਮੌਕੇ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਸਾਕਾ ਨੀਲਾ ਤਾਰਾ ਦੇ ਸਮੂਹ ਸ਼ਹੀਦਾਂ ਦੀ ਯਾਦ 'ਚ ਕੀਤੇ ਜਾ ਰਹੇ ਇਨ੍ਹਾਂ 39ਵੇਂ ਵਿਸ਼ਾਲ ਸ਼ਹੀਦੀ ਸਮਾਗਮ ਨੂੰ ਸਮਰਪਿਤ 1 ਜੂਨ ਤੋਂ 5 ਜੂਨ ਤੱਕ ਹਰ ਸ਼ਾਮ 4 ਤੋਂ 7 ਵਜੇ ਤੱਕ ਦੇ ਦੀਵਾਨ ਗੁਰਦੁਆਰਾ ਸਾਹਿਬ ਵਿਖੇ ਸਜਾਏ ਜਾਣਗੇ, ਜਿਸ 'ਚ ਉੱਘੇ ਰਾਗੀ ਢਾਡੀਆਂ ਤੋਂ ਇਲਾਵਾ ਸ੍ਰੀ ਹਰਿਮੰਦਿਰ ਸਾਹਿਬ ਦੇ ਹਜ਼ੂਰੀ ਰਾਗੀ ਸੰਗਤ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ | ਉਪਰੰਤ 6 ਜੂਨ ਨੂੰ ਸ਼ਹੀਦੀ ਸਮਾਗਮ ਪੂਰੀ ਚੜ੍ਹਦੀ ਕਲਾ ਨਾਲ ਮਨਾਏ ਜਾਣਗੇ | ਇਸ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਭਾਈ ਅਜੈਬ ਸਿੰਘ ਅਭਿਆਸੀ, ਭਾਈ ਜੀਵਾ ਸਿੰਘ, ਬਾਬਾ ਅਜੀਤ ਸਿੰਘ ਤਰਨਾ ਦਲ, ਬਾਬਾ ਗੁਰਭੇਜ ਸਿੰਘ ਖੁਜ਼ਾਲਾ, ਬਾਬਾ ਸਵਿੰਦਰ ਸਿੰਘ ਟਾਹਲੀ ਸਾਹਿਬ, ਬਾਬਾ ਨਵਤੇਜ ਸਿੰਘ ਚੇਲੇਆਣਾ, ਭਾਈ ਪਰਵਿੰਦਰ ਪਾਲ ਸਿੰਘ ਬੁੱਟਰ, ਬਾਬਾ ਗੁਰਮੀਤ ਸਿੰਘ ਬੱਦੋਵਾਲ, ਬਾਬਾ ਕੰਵਲਜੀਤ ਸਿੰਘ ਨਾਗੀਆਣਾ, ਭਾਈ ਮੋਹਕਮ ਸਿੰਘ ਹੈੱਡ ਗ੍ਰੰਥੀ ਗੁ: ਦਮਦਮਾ ਸਾਹਿਬ ਸ੍ਰੀ ਹਰਗੋਬਿੰਦਪੁਰ, ਭਾਈ ਬੋਹੜ ਸਿੰਘ, ਪਿ੍ੰ: ਗੁਰਦੀਪ ਸਿੰਘ ਰੰਧਾਵਾ, ਗਿਆਨੀ ਸਾਹਿਬ ਸਿੰਘ, ਗਿਆਨੀ ਸਤਨਾਮ ਸਿੰਘ, ਭਾਈ ਪ੍ਰਭਜੀਤ ਸਿੰਘ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸਰਪੰਚ ਕਸ਼ਮੀਰ ਸਿੰਘ ਮਹਿਤਾ, ਸਰਪੰਚ ਹਰਜਿੰਦਰ ਸਿੰਘ ਜੱਜ, ਜਥੇ: ਤਰਸੇਮ ਸਿੰਘ ਤਾਹਰਪੁਰ, ਡਾ: ਅਵਤਾਰ ਸਿੰਘ ਬੁੱਟਰ, ਹਰਸ਼ਦੀਪ ਸਿੰਘ ਰੰਧਾਵਾ, ਮਾ: ਸੁਖਦੇਵ ਸਿੰਘ ਜਲਾਲ ਡਾਇਰੈਕਟਰ ਬੀ. ਐੱਸ. ਐੱਨ. ਐੱਲ, ਵਾਈਸ ਪਿ੍ੰ: ਗੁਰਦੀਪ ਸਿੰਘ ਜਲਾਲਉਸਮਾ, ਹਰਭਜਨ ਸਿੰਘ ਬੰਬੇ, ਪਿ੍ੰ: ਤੇਜਬੀਰ ਸਿੰਘ ਸੋਹਲ, ਸ਼ੇਰ ਸਿੰਘ ਖੰਨਾ, ਹਰਪਾਲ ਸਿੰਘ ਲੌਂਗੋਵਾਲ, ਚੇਅਰਮੈਨ ਗੁਰਮੀਤ ਸਿੰਘ ਨੰਗਲੀ, ਜਤਿੰਦਰ ਸਿੰਘ ਲੱਧਾਮੁੰਡਾ, ਰਾਜਬੀਰ ਸਿੰਘ ਉਦੋਨੰਗਲ, ਤੇਜਿੰਦਰਪਾਲ ਸਿੰਘ ਲਾਡੀ, ਲਖਵਿੰਦਰ ਸਿੰਘ ਸੋਨਾ, ਗੁਰਬਿੰਦਰ ਸਿੰਘ ਪੱਡਾ, ਰਮਨਬੀਰ ਸਿੰਘ ਲੱਧਾਮੂੰਡਾ, ਅੰਤਰਬੀਰ ਸਿੰਘ, ਗੁਰਧਿਆਨ ਸਿੰਘ ਮਹਿਤਾ, ਗੁਰਮੁੱਖ ਸਿੰਘ ਸਾਹਬਾ, ਪਵਿੱਤਰ ਸਿੰਘ, ਮਨਦੀਪ ਸਿੰਘ ਸੋਨਾ, ਰਜਿੰਦਰ ਸਿੰਘ ਸਾਬਕਾ ਸਰਪੰਚ, ਸ਼ਮਸ਼ੇਰ ਸਿੰਘ ਜੇਠੂਵਾਲ, ਸੁਖਨਪਾਲ ਸਿੰਘ ਬੱਲ, ਹਰਚਰਨ ਸਿੰਘ ਆਦੋਵਾਲੀ, ਅਜ਼ਮੇਰ ਸਿੰਘ ਧਰਦਿਓ, ਭਾਈ ਬਲਵਿੰਦਰ ਸਿੰਘ ਯੋਧਪੁਰੀਆ, ਸੁਰਜੀਤ ਸਿੰਘ ਧਰਦਿਓ, ਰਜਿੰਦਰ ਸਿੰਘ ਸ਼ਾਹ, ਫਤਹਿਜੀਤ ਸਿੰਘ ਰੰਧਾਵਾ ਆਦਿ ਹਾਜ਼ਰ ਸਨ |