ਕੈਨੇਡਾ 'ਚ ਸਿੱਖ ਆਗੂ ਨੂੰ ਮਿਲਿਆ 'ਹਿਡਨ ਹੀਰੋ' ਦਾ ਸਨਮਾਨ

ਕੈਨੇਡਾ 'ਚ ਸਿੱਖ ਆਗੂ ਨੂੰ ਮਿਲਿਆ 'ਹਿਡਨ ਹੀਰੋ' ਦਾ ਸਨਮਾਨ
ਐਬਟਸਫੋਰਡ-ਕੈਨੇਡਾ ਦੇ ਸੰਸਦ ਮੈਂਬਰ ਕੀਨ ਹਾਰਡੀ ਨੇ ਸਰੀ ਸਥਿਤ ਗੁਰਦੁਆਰਾ ਸਾਹਿਬ ਦੂਖ ਨਿਵਾਰਨ ਦੇ ਮੁੱਖ ਸੇਵਾਦਾਰ ਗਿਆਨੀ ਨਰਿੰਦਰ ਸਿੰਘ ਵਾਲੀਆ ਨੂੰ 'ਹਿਡਨ ਹੀਰੋ' ਦਾ ਐਵਾਰਡ ਦੇ ਕੇ ਨਿਵਾਜਿਆ ਹੈ | ਗਿਆਨੀ ਨਰਿੰਦਰ ਸਿੰਘ ਨੂੰ ਇਹ ਸਨਮਾਨ ਸਮਾਜ ਸੇਵਾ 'ਚ ਪਾਏ ਅਹਿਮ ਯੋਗਦਾਨ ਪਾਉਣ ਬਦਲੇ ਦਿੱਤਾ ਗਿਆ | 2020 'ਚ ਕੋਰੋਨਾ ਮਹਾਂਮਾਰੀ ਦੌਰਾਨ ਗਿਆਨੀ ਨਰਿੰਦਰ ਸਿੰਘ ਨੇ ਸੇਵਾਦਾਰਾਂ ਦੇ ਸਹਿਯੋਗ ਨਾਲ 5 ਹਸਪਤਾਲਾਂ ਤੇ ਹਾਈਵੇਅ 'ਤੇ ਟਰੱਕ ਡਰਾਈਵਰਾਂ ਲਈ ਲਗਾਤਾਰ ਰੋਜ਼ਾਨਾ ਦੋ ਮਹੀਨੇ ਲੰਗਰ ਪਹੁੰਚਾਇਆ ਸੀ ਅਤੇ 2021 'ਚ ਲੇਟਨ ਅੱਗ ਪੀੜਤਾਂ ਲਈ ਰਸਦ ਦਾ ਇਕ ਟਰੱਕ ਤੇ ਐਬਟਸਫੋਰਡ ਹੜ੍ਹ ਪੀੜਤਾਂ ਲਈ ਸਭ ਤੋੋ ਪਹਿਲਾਂ ਹੈਲੀਕਾਪਟਰ ਰਾਹੀਂ ਲੰਗਰ ਭੇਜਿਆ ਸੀ | ਵਰਨਣਯੋਗ ਹੈ ਕਿ ਕੈਨੇਡਾ ਦੇ ਹਰੇਕ ਸੰਸਦ ਮੈਂਬਰ ਵਲੋਂ ਹਰ ਸਾਲ ਆਪਣੇ ਹਲਕੇ ਦੇ ਇਕ ਵਿਅਕਤੀ ਨੂੰ 'ਹਿਡਨ ਹੀਰੋ' ਦਾ ਸਨਮਾਨ ਦਿੱਤਾ ਜਾਂਦਾ ਹੈ | ਇਸ ਲਈ ਸੰਸਦ ਮੈਂਬਰ ਵਲੋਂ ਆਪਣੇ ਹਲਕੇ ਦੇ ਲੋਕਾਂ ਦੀ ਰਾਇ ਲਈ ਜਾਂਦੀ ਹੈ | ਦਿੱਤੇ ਗਏ ਨਾਵਾਂ 'ਚੋਂ ਬਹੁਮਤ ਵਾਲੇ ਨਾਂਅ ਦੀ ਸਨਮਾਨ ਵਾਸਤੇ ਚੋਣ ਕੀਤੀ ਜਾਂਦੀ ਹੈ |