ਪੰਜਾਬ ਭਰ 'ਚ ਵੀ ਵੱਖ-ਵੱਖ ਥਾਈਾ ਪ੍ਰਦਰਸ਼ਨ

ਪੰਜਾਬ ਭਰ 'ਚ ਵੀ ਵੱਖ-ਵੱਖ ਥਾਈਾ ਪ੍ਰਦਰਸ਼ਨ

ਪੰਜਾਬ ਭਰ 'ਚ ਵੀ ਵੱਖ-ਵੱਖ ਥਾਈਾ ਪ੍ਰਦਰਸ਼ਨ
ਜਲੰਧਰ-ਪੈਗ਼ੰਬਰ ਮੁਹੰਮਦ ਖ਼ਿਲਾਫ਼ ਵਿਵਾਦਿਤ ਟਿੱਪਣੀ ਨੂੰ ਲੈ ਕੇ ਅੱਜ ਮੁਸਲਿਮ ਭਾਈਚਾਰੇ ਵਲੋਂ ਪੰਜਾਬ ਭਰ 'ਚ ਵੀ ਵੱਖ-ਵੱਖ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਕੀਤੇ ਗਏ | ਫ਼ਤਹਿਗੜ੍ਹ ਸਾਹਿਬ ਵਿਖੇ ਰੋਜ਼ਾ ਸ਼ਰੀਫ਼ 'ਚ ਜ਼ੰੁਮੇ ਦੀ ਨਮਾਜ਼ ਅਦਾ ਕਰਨ ਮਗਰੋਂ ਜ਼ਬਰਦਸਤ ਰੋਸ ਵਿਖਾਵਾ ਕੀਤਾ | ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਰਾਸ਼ਟਰਪਤੀ ਦੇ ਨਾਂਅ ਇਕ ਮੰਗ ਪੱਤਰ ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਹਰਪ੍ਰੀਤ ਸਿੰਘ ਅਟਵਾਲ ਨੂੰ ਸੌਂਪਿਆ | ਫਗਵਾੜਾ 'ਚ ਜ਼ਮੀਅਤ ਉਲਮਾ ਹਿੰਦ, ਰਾਸ਼ਟਰੀ ਅਲਪ ਸੰਖਿਅਕ ਆਰਕਸ਼ਨ ਮੋਰਚਾ ਤੇ ਸਮੂਹ ਮੁਸਲਿਮ ਭਾਈਚਾਰੇ ਵਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਭਾਜਪਾ ਆਗੂਆਂ ਦਾ ਪੁਤਲਾ ਸਾੜ ਕੇ ਏ.ਡੀ.ਸੀ. ਡਾ: ਨਯਨ ਜੱਸਲ ਨੂੰ ਰਾਸ਼ਟਰਪਤੀ ਦੇ ਨਾਂਅ 'ਤੇ ਮੰਗ ਪੱਤਰ ਦਿੱਤਾ ਗਿਆ | ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੁਸਲਿਮ ਸਮਾਜ ਸੁਧਾਰ ਕਮੇਟੀ ਭਗਤਾ ਭਾਈਕਾ ਦੀ ਅਗਵਾਈ ਵਿਚ ਜਾਮਾ ਮਸਜਿਦ ਅੱਗੇ ਇਲਾਕੇ ਭਰ ਤੋਂ ਪਹੁੰਚੇ ਵੱਡੀ ਗਿਣਤੀ ਮੁਸਲਿਮ ਭਾਈਚਾਰੇ ਵਲੋਂ ਕੇਂਦਰ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਰੂਪਨਗਰ 'ਚ ਮੁਸਲਿਮ ਵੈੱਲਫੇਅਰ ਮੂਵਮੈਂਟ ਅਤੇ ਜਾਮਾ ਮਸਜਿਦ ਇਤਜਾਮੀਆਂ ਕਮੇਟੀ ਵਲੋਂ ਸੰਯੁਕਤ ਰੂਪ 'ਚ ਜ਼ੰੁਮੇ ਦੀ ਨਮਾਜ਼ ਤੋਂ ਬਾਅਦ ਰੋਸ ਮਾਰਚ ਕੱਢਿਆ ਗਿਆ ਅਤੇ ਰਾਸ਼ਟਰਪਤੀ ਦੇ ਨਾਂਅ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ | ਖਮਾਣੋਂ ਵਿਖੇ ਮੁਸਲਿਮ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਅਲੀ ਹੁਸੈਨ ਦੀ ਅਗਵਾਈ 'ਚ ਇਕ ਮੰਗ ਪੱਤਰ ਐਸ.ਡੀ.ਐਮ. ਪਰਲੀਨ ਕੌਰ ਕਾਲੇਕਾ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜਿਆ ਗਿਆ |

Radio Mirchi