ਅਮਰੀਕੀ ਰੱਖਿਆ ਮੰਤਰੀ ਵੱਲੋਂ ਥਾਈਲੈਂਡ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਅਮਰੀਕੀ ਰੱਖਿਆ ਮੰਤਰੀ ਵੱਲੋਂ ਥਾਈਲੈਂਡ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਅਮਰੀਕੀ ਰੱਖਿਆ ਮੰਤਰੀ ਵੱਲੋਂ ਥਾਈਲੈਂਡ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ
ਬੈਂਕਾਕ-ਅਮਰੀਕਾ ਦੇ ਰੱਖਿਆ ਮੰਤਰੀ ਲੌਇਡ ਆਸਟਿਨ ਵੱਲੋਂ ਅੱਜ ਥਾਈਲੈਂਡ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦਾ ਮਕਸਦ ਖਿੱਤੇ ਵਿੱਚ ਗੱਠਜੋੜ ਤੇ ਭਾਈਵਾਲੀ ਦਾ ਬੇਮਿਸਾਲ ਨੈੱਟਵਰਕ ਕਾਇਮ ਕਰਨਾ ਹੈ।
ਥਾਈਲੈਂਡ ਦੇ ਪ੍ਰਧਾਨ ਮੰਤਰੀ ਪ੍ਰਯੁਥ ਚੈਨ-ਓਚਾ ਜੋ ਕਿ ਦੇਸ਼ ਦੇ ਰੱਖਿਆ ਮੰਤਰੀ ਵੀ ਹਨ, ਵੱਲੋਂ ਪਿਛਲੇ ਮਹੀਨੇ ਵੀ ਵਾਸ਼ਿੰਗਟਨ ਵਿੱਚ ਆਸਟਿਨ ਨਾਲ ਮੁਲਾਕਾਤ ਕੀਤੀ ਗਈ ਸੀ। ਥਾਈਲੈਂਡ ਤੇ ਅਮਰੀਕਾ ਲੰਬੇ ਸਮੇਂ ਤੋਂ ਫ਼ੌਜੀ ਭਾਈਵਾਲ ਹਨ। 2014 ਵਿੱਚ ਦੇਸ਼ ਵਿੱਚ ਫ਼ੌਜ ਵੱਲੋਂ ਕੀਤੇ ਗਏ ਰਾਜ ਪਲਟੇ ਤੋਂ ਬਾਅਦ ਸਾਬਕਾ ਫ਼ੌਜੀ ਕਮਾਂਡਰ ਪ੍ਰਯੁਥ ਸੱਤਾ ਵਿੱਚ ਆਏ ਸਨ।
ਅਮਰੀਕੀ ਰੱਖਿਆ ਵਿਭਾਗ ਵੱਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਕਿ ਆਸਟਿਨ ਦਾ ਰੱਖਿਆ ਮੰਤਰੀ ਵਜੋਂ ਥਾਈਲੈਂਡ ਦਾ ਪਹਿਲਾ ਦੌਰਾ ਅਮਰੀਕਾ-ਥਾਈਲੈਂਡ ਗੱਠਜੋੜ ਦੇ ਆਧੁਨਿਕੀਕਰਨ ਅਤੇ ਦੋਹਾਂ ਦੇਸ਼ਾਂ ਵਿਚਾਲੇ ਫ਼ੌਜੀ ਸਹਿਯੋਗ ਹੋਰ ਡੂੰਘੇ ਕਰਨ ਵੱਲ ਅਹਿਮ ਕਦਮ ਹੈ।
ਥਾਈ ਮੀਡੀਆ ਦੀਆਂ ਖ਼ਬਰਾਂ ਅਨੁਸਾਰ ਪ੍ਰਯੁਥ, ਆਸਟਿਨ ਨਾਲ ਐੱਫ-35 ਜੰਗੀ ਜਹਾਜ਼ਾਂ ਸਣੇ ਹਥਿਆਰਾਂ ਦੀ ਖਰੀਦ ਬਾਰੇ ਚਰਚਾ ਕਰਨਗੇ। ਖ਼ਬਰ ਲਿਖੇ ਜਾਣ ਤੱਕ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਸੀ ਕਿ ਉਨ੍ਹਾਂ ਵੱਲੋਂ ਕਿਹੜੇ-ਕਿਹੜੇ ਮੁੱਦਿਆਂ ਬਾਰੇ ਗੱਲਬਾਤ ਕੀਤੀ ਗਈ। -

Radio Mirchi