ਅਮਰੀਕਾ 'ਚ ਰੋਜ਼ਾਨਾ 500 ਡਾਲਰ ਦੇ ਘਾਟੇ 'ਤੇ ਈਂਧਣ ਵੇਚ ਰਿਹਾ ਹੈ ਸਿੱਖ ਵਿਅਕਤੀ

ਅਮਰੀਕਾ 'ਚ ਰੋਜ਼ਾਨਾ 500 ਡਾਲਰ ਦੇ ਘਾਟੇ 'ਤੇ ਈਂਧਣ ਵੇਚ ਰਿਹਾ ਹੈ ਸਿੱਖ ਵਿਅਕਤੀ
ਚੰਡੀਗੜ੍ਹ-ਵਧਦੀਆਂ ਕੀਮਤਾਂ ਵਿਚਾਲੇ ਅਮਰੀਕਾ ਵਿੱਚ ਇੱਕ ਸਿੱਖ ਵਿਅਕਤੀ ਜੋ ਗੈਸ ਸਟੇਸ਼ਨ ਦਾ ਮਾਲਕ ਹੈ ਆਪਣੇ ਗਾਹਕਾਂ ਨੂੰ ਘੱਟ ਕੀਮਤ 'ਤੇ ਈਂਧਣ ਵੇਚ ਰਿਹਾ ਹੈ।
ਜਸਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਹ ਲਗਪਗ 3,785 ਲਿਟਰ ਗੈਸ ਵੇਚ ਕੇ ਲਗਪਗ 500 ਡਾਲਰ ਪ੍ਰਤੀ ਦਿਨ ਦਾ ਨੁਕਸਾਨ ਝੱਲ ਰਿਹਾ ਹੈ। ਸੀਐਨਐਨ ਦੀ ਰਿਪੋਰਟ ਅਨੁਸਾਰ ਜਸਵਿੰਦਰ ਸਿੰਘ ਆਪਣੇ ਗਾਹਕਾਂ ਨੂੰ ਰਾਹਤ ਦੇਣ ਲਈ ਘੱਟ ਕੀਮਤ 'ਤੇ ਈਂਧਣ ਵੇਚ ਰਿਹਾ ਹੈ। ਉਸ ਦਾ ਕਹਿਣਾ ਹੈ ‘‘ ਲੋਕਾਂ ਕੋਲ ਹਾਲ ਦੀ ਘੜੀ ਪੈਸੇ ਨਹੀਂ ਹਨ। ਉਸ ਦੇ ਮਾਪਿਆਂ ਨੇ ਉਸ ਨੂੰ ਸਿਖਾਇਆ ਹੈ ਕਿ ਜੇਕਰ ਉਸ ਕੋਲ ਕੁਝ ਹੈ ਤਾਂ ਲੋਕਾਂ ਦੀ ਮਦਦ ਕਰੋ।" ਇਸ ਸਬੰਧੀ ਪੁੱਛੇ ਜਾਣ ’ਤੇ ਉਸ ਨੇ ਕਿਹਾ, ‘‘ ਉਹ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਹੈ - ਪੈਸੇ ਕਮਾਉਣਾ ਨਹੀਂ , ਅਤੇ ਅਜਿਹਾ ਕਰਕੇ ਉਹ ਬਹੁਤ ਖੁਸ਼ ਹੈ। " ਘਾਟੇ ਨੇ ਉਸਨੂੰ ਅਤੇ ਉਸਦੀ ਪਤਨੀ ਨੂੰ ਓਵਰਟਾਈਮ ਕਰਨ ਲਈ ਮਜਬੂਰ ਕੀਤਾ ਹੈ। ਮਾਰਚ ਵਿੱਚ, ਉਸਦੀ ਵਿਕਰੀ ਖਰੀਦ ਲਾਗਤ ਨਾਲੋਂ 10 ਸੈਂਟ ਘੱਟ ਸੀ। ਉਸਨੇ ਕਿਹਾ ਕਿ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਰੱਬ ਨੇ ਉਸ ਨੂੰ ਮਦਦ ਦਾ ਮੌਕਾ ਦਿੱਤਾ ਹੈ। ਟਵਿੱਟਰ ’ਤੇ ਲੋਕਾਂ ਵੱਲੋਂ ਜਸਵਿੰਦਰ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਇਕ ਵਿਅਕਤੀ ਨੇ ਲਿਖਿਆ ਹੈ, "ਕੁਝ ਹੀਰੋ ਪੱਗ ਬੰਨ੍ਹਦੇ ਹਨ।’’