ਰੂਸ ਤੇ ਪੱਛਮੀ ਮੁਲਕਾਂ ਵਿਚਕਾਰ ਤਣਾਅ ਦੌਰਾਨ ਮਾਲੀ ’ਚ ਸ਼ਾਂਤੀ ਸੈਨਿਕਾਂ ਬਾਰੇ ਫ਼ੈਸਲੇ ’ਤੇ ਦੁਚਿੱਤੀ

ਰੂਸ ਤੇ ਪੱਛਮੀ ਮੁਲਕਾਂ ਵਿਚਕਾਰ ਤਣਾਅ ਦੌਰਾਨ ਮਾਲੀ ’ਚ ਸ਼ਾਂਤੀ ਸੈਨਿਕਾਂ ਬਾਰੇ ਫ਼ੈਸਲੇ ’ਤੇ ਦੁਚਿੱਤੀ

ਰੂਸ ਤੇ ਪੱਛਮੀ ਮੁਲਕਾਂ ਵਿਚਕਾਰ ਤਣਾਅ ਦੌਰਾਨ ਮਾਲੀ ’ਚ ਸ਼ਾਂਤੀ ਸੈਨਿਕਾਂ ਬਾਰੇ ਫ਼ੈਸਲੇ ’ਤੇ ਦੁਚਿੱਤੀ
ਸੰਯੁਕਤ ਰਾਸ਼ਟਰ-ਰੂਸ ਤੇ ਪੱਛਮੀ ਮੁਲਕਾਂ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਪੱਛਮੀ ਅਫ਼ਰੀਕੀ ਮੁਲਕ ਮਾਲੀ ਵਿੱਚ ਸੰਯੁਕਤ ਰਾਸ਼ਟਰ ਦੀ ਸਭ ਤੋਂ ਵੱਡੀ ਅਤੇ ਜੋਖ਼ਮ ਭਰੀ ਸ਼ਾਂਤੀ ਮੁਹਿੰਮ ਦੇ ਭਵਿੱਖ ਬਾਰੇ ਚਰਚਾ ਸ਼ੁਰੂ ਹੋ ਗਈ ਹੈ। 
ਦਰਅਸਲ, ਮਾਲੀ ਦੀ ਸਹਾਇਤਾ ਲਈ ਭੇਜੀ ਗਈ ਫ਼ੌਜ ਨੇ ਇੱਕ ਦਹਾਕੇ ਤੋਂ ਇਸਲਾਮਿਕ ਵੱਖਵਾਦੀਆਂ ਵੱਲੋਂ ਵਿੱਢੀ ਬਗ਼ਾਵਤ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਮਾਲੀ ਵਿੱਚ ਸੰਯੁਕਤ ਰਾਸ਼ਟਰ ਵੱਲੋਂ ਭੇਜੇ ਗਏ ਮਿਸ਼ਨ ਨੂੰ ਇਸ ਮਹੀਨੇ ਨਵਿਆਇਆ ਜਾਣਾ ਹੈ ਤੇ ਉਹ ਵੀ ਅਜਿਹੇ ਸਮੇਂ ਜਦੋਂ ਵੱਖਵਾਦੀਆਂ ਵੱਲੋਂ ਕੀਤੇ ਜਾ ਰਹੇ ਹਮਲੇ ਤੇਜ਼ ਹੋ ਗਏ ਹਨ। ਇਸ ਮਹੀਨੇ ਹੀ ਸੰਯੁਕਤ ਰਾਸ਼ਟਰ ਦੇ ਤਿੰਨ ਸ਼ਾਂਤੀ ਸੈਨਿਕ ਮਾਰ ਦਿੱਤੇ ਗਏ ਹਨ। ਮਾਲੀ ਦੇ ਫ਼ੌਜੀ ਸ਼ਾਸਕਾਂ ਵੱਲੋਂ ਚੋਣਾਂ ਅੱਗੇ ਪਾਉਣ ਮਗਰੋਂ ਗੁਆਂਢੀ ਮੁਲਕਾਂ ਵੱਲੋਂ ਲਾਈਆਂ ਜਾ ਰਹੀਆਂ ਪਾਬੰਦੀਆਂ ਕਾਰਨ ਮੁਲਕ ਦੀ ਅਰਥਵਿਵਸਥਾ ਦੀ ਹਾਲਤ ਮਾੜੀ ਹੋ ਰਹੀ ਹੈ। ਫਰਾਂਸ ਤੇ ਯੂਰੋਪੀ ਯੂਨੀਅਨ ਵੱਲੋਂ ਵੀ ਮਾਲੀ ਵਿੱਚ ਸੱਤਾਧਾਰੀ ਜੁੰਟਾ ਨਾਲ ਚੱਲ ਰਹੇ ਖਰਾਬ ਸਬੰਧਾਂ ਕਾਰਨ ਆਪਣੇ ਫ਼ੌਜੀ ਅਭਿਆਨ ਖ਼ਤਮ ਕੀਤੇ ਜਾ ਰਹੇ ਹਨ। 
ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੇ ਮੈਂਬਰ ਸਪੱਸ਼ਟ ਤੌਰ ’ਤੇ ਇਸ ਗੱਲ ਬਾਰੇ ਸਹਿਮਤ ਹਨ ਕਿ ਸ਼ਾਂਤੀ ਮਿਸ਼ਨ ਨੂੰ ਜਾਰੀ ਰੱਖਣ ਦੀ ਲੋੜ ਹੈ ਪਰ ਇਸ ਹਫ਼ਤੇ ਪਰਿਸ਼ਦ ਦੀ ਹੋਈ ਇੱਕ ਵਿਚਾਰ-ਚਰਚਾ ਦੌਰਾਨ ਮਾਲੀ ਵਿੱਚ ਫਰਾਂਸ ਦੀ ਭੂਮਿਕਾ ਤੇ ਰੂਸੀ ਫ਼ੌਜ ਦੇ ਠੇਕੇਦਾਰਾਂ ਦੀ ਮੌਜੂਦਗੀ ’ਤੇ ਮਤਭੇਦ ਉਭਰ ਕੇ ਸਾਹਮਣੇ ਆਏ। 
ਇਸ ਦੌਰਾਨ ਐਟਲਾਂਟਿਕ ਕੌਂਸਿਲ ਵਿੱਚ ਅਫਰੀਕਾ ਸੈਂਟਰ ਦੀ ਸੀਨੀਅਰ ਨਿਰਦੇਸ਼ਕ ਰਾਮਾ ਯੇਡੇ ਨੇ ਕਿਹਾ, ‘ਗੱਲਬਾਤ ਲਈ ਸਥਿਤੀ ਬਹੁਤ ਜਟਿਲ ਹੋ ਗਈ ਹੈ। ਇਸ ਪੱਧਰ ’ਤੇ ਕੌਮਾਂਤਰੀ ਸੰਦਰਭ ਦੀ ਅਹਿਮ ਭੂਮਿਕਾ ਹੈ ਤੇ ਕੌਮਾਂਤਰੀ ਸਟੇਜ ’ਤੇ ਮਾਲੀ ਰੂਸੀ ਖੇਡ ਦਾ ਹਿੱਸਾ ਹੈ।’ ਫਰਾਂਸ ਵੱਲੋਂ ਮਿਸ਼ਨ ਦੇ ਫ਼ੈਸਲੇ ਦੇ ਮੱਦੇਨਜ਼ਰ ਇਸ ਵੱਲੋਂ ਹਵਾਈ ਸਹਾਇਤਾ ਜਾਰੀ ਰੱਖਣ ਦੀ ਤਜਵੀਜ਼ ਹੈ ਪਰ ਮਾਲੀ ਵੱਲੋਂ ਫਰਾਂਸ   ਦੀ ਇਸ ਪਹਿਲਕਦਮੀ ਦਾ ਵਿਰੋਧ ਕੀਤਾ ਜਾ ਰਿਹਾ ਹੈ।

Radio Mirchi