ਵਾਸ਼ਿੰਗਟਨ ਵਿੱਚ ਭਾਰਤੀ ਦੂਤਾਵਾਸ ਵੱਲੋਂ ਯੋਗ ਸੈਸ਼ਨ

ਵਾਸ਼ਿੰਗਟਨ ਵਿੱਚ ਭਾਰਤੀ ਦੂਤਾਵਾਸ ਵੱਲੋਂ ਯੋਗ ਸੈਸ਼ਨ

ਵਾਸ਼ਿੰਗਟਨ ਵਿੱਚ ਭਾਰਤੀ ਦੂਤਾਵਾਸ ਵੱਲੋਂ ਯੋਗ ਸੈਸ਼ਨ
ਵਾਸ਼ਿੰਗਟਨ-ਕੌਮਾਂਤਰੀ ਯੋਗ ਦਿਵਸ ਤੋਂ ਪਹਿਲਾਂ ਇੱਥੇ ਭਾਰਤੀ ਦੂਤਾਵਾਸ ਵੱਲੋਂ ਯੋਗ ਸੈਸ਼ਨ ਕਰਵਾਇਆ ਗਿਆ, ਜਿਸ ਵਿੱਚ ਸੈਂਕੜੇ ਲੋਕਾਂ ਨੇ ਭਾਗ ਲਿਆ। ਇਸ ਸਮਾਰੋਹ ਵਿੱਚ ਅਮਰੀਕੀ ਪ੍ਰਸ਼ਾਸਨਿਕ, ਉਦਯੋਗਿਕ ਤੇ ਰਾਜਨੀਤਿਕ ਅਧਿਕਾਰੀਆਂ ਤੋਂ ਇਲਾਵਾ ਪਰਵਾਸੀ ਭਾਰਤੀਆਂ ਸਮੇਤ ਵੱਖ ਵੱਖ ਵਰਗਾਂ ਨਾਲ ਸਬੰਧਤ ਲੋਕਾਂ ਨੇ ਭਾਗ ਲਿਆ। ਯੂਐੱਸ ਨੈਸ਼ਨਲ ਸਾਇੰਸ ਫਾਊਂਡੇਸ਼ਨ (ਐੱਨਐੱਸਐੱਫ) ਦੇ ਨਿਰਦੇਸ਼ਕ ਡਾ. ਸੇਤੂਰਮਨ ਪੰਚਨਾਥਨ ਨੇ ਕਿਹਾ ਕਿ ਯੋਗ ਦੁਨੀਆ ਨੂੰ ਭਾਰਤ ਦਾ ਸਭ ਤੋਂ ਵੱਡਾ ਤੋਹਫ਼ਾ ਹੈ। 
ਕਈ ਪਰਵਾਸੀਆਂ ਅਤੇ ਅਮਰੀਕੀ ਸੰਗਠਨਾਂ ਦੇ ਸਹਿਯੋਗ ਨਾਲ ਭਾਰਤੀ ਦੂਤਾਵਾਸ ਵੱਲੋਂ ਕਰਵਾਏ ਗਏ ਇਸ ਸਮਾਰੋਹ ਵਿੱਚ ਡਾ. ਪੰਚਨਾਥਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਯੋਗ ਸਾਰੇ ਭੂਗੋਲਿਕ ਖੇਤਰਾਂ ਅਤੇ ਸਰਹੱਦਾਂ ਨੂੰ ਇਕਜੁੱਟ ਕਰਨ ਵਾਲੀ ਇੱਕ ਮਜ਼ਬੂੁਤ ਸ਼ਕਤੀ ਹੈ। 
ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਯੋਗ ਸਰੀਰਕ, ਮਾਨਸਿਕ, ਅਧਿਆਤਮਿਕ ਅਤੇ ਬੌਧਿਕ ਤੰਦਰੁਸਤੀ ਵਿੱਚ ਵਾਧਾ ਕਰਦਾ ਹੈ। ਉਨ੍ਹਾਂ ਕਿਹਾ ਕਿ ਯੋਗ ਲੋਕਾਂ ਦੀ ਆਪਣੀ ਸਾਂਝ ਨੂੰ ਮਜ਼ਬੂਤ ਬਣਾ ਰਿਹਾ ਹੈ, ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਮਾਰਗਦਰਸ਼ਨ ਹੇਠ ਭਾਰਤ-ਅਮਰੀਕਾ ਦੁਵੱਲੀ ਭਾਈਵਾਲੀ ਦਾ ਧੁਰਾ ਹੈ। ਅਮਰੀਕਾ ਵਿੱਚ ਭਾਰਤ ਦੇ ਸਾਰੇ ਪੰਜ ਦੂਤਾਵਾਸ ਨਿਊਯਾਰਕ, ਸ਼ਿਕਾਗੋ, ਹਿਊਸਟਨ, ਐਟਲਾਂਟਾ ਅਤੇ ਸਾਂ ਫਰਾਂਸਿਸਕੋ ਵਿੱਚ ਵੀ ਕੌਮਾਂਤਰੀ ਯੋਗ ਦਿਵਸ ਸਬੰਧੀ ਸਮਾਰੋਹ ਕਰਵਾਏ ਜਾ ਰਹੇ ਹਨ। ਇਹ ਸਮਾਰੋਹ ਨਿਊਯਾਰਕ ਦੇ ਟਾਈਮ ਸਕੁਏਰ, ਨਿਆਗਰਾ ਫਾਲਜ਼, ਸਾਂ ਫਰਾਂਸਿਸਕੋ ਵਿੱਚ ਗੋਲਡਨ ਗੇਟ ਨੈਸ਼ਨਲ ਪਾਰਕ, ਕੈਲੀਫੋਰਨੀਆ ਮਿਊਜ਼ੀਅਮ, ਸੈਕਰਾਮੈਂਟੋ, ਸਾਂ ਡਿਏਗੋ ਵਿੱਚ ਕਰਾਊਨ ਪੁਆਇੰਟ ਪਾਰਕ, ਐਟਲਾਂਟਾ ਵਿੱਚ ਨਿਊਟਨ ਪਾਰਕ, ਸ਼ਿਕਾਗੋ ਵਿੱਚ ਗਰਾਂਟ ਪਾਰਕ, ਡੱਲਾਸ ਵਿੱਚ ਮਹਾਤਮਾ ਗਾਂਧੀ ਮੈਮੋਰੀਅਲ ਆਫ ਨੌਰਥ ਟੈਕਸਸ, ਹਿਊਸਟਨ ਵਿੱਚ ਡਿਸਕਵਰੀ ਗਰੀਨ ਅਤੇ ਸਾਂ ਐਂਟੋਨੀਓ ਵਿੱਚ ਦਿ ਰਿਵਰ ਵਾਕ ’ਚ ਹੋ ਰਹੇ ਹਨ। 

Radio Mirchi