ਪ੍ਰਧਾਨ ਮੰਤਰੀ ਦੌੜ ਲਈ ਰਿਸ਼ੀ ਸੁਨਾਕ ਨੇ ਜਿੱਤਿਆ ਪਹਿਲਾ ਪੜਾਅ

ਪ੍ਰਧਾਨ ਮੰਤਰੀ ਦੌੜ ਲਈ ਰਿਸ਼ੀ ਸੁਨਾਕ ਨੇ ਜਿੱਤਿਆ ਪਹਿਲਾ ਪੜਾਅ

ਪ੍ਰਧਾਨ ਮੰਤਰੀ ਦੌੜ ਲਈ ਰਿਸ਼ੀ ਸੁਨਾਕ ਨੇ ਜਿੱਤਿਆ ਪਹਿਲਾ ਪੜਾਅ
ਲੰਡਨ-ਬਰਤਾਨੀਆਂ ਦੇ ਪ੍ਰਧਾਨ ਮੰਤਰੀ ਚੋਣ ਲਈ ਭਾਰਤੀ ਮੂਲ ਦੇ ਰਿਸ਼ੀ ਸੁਨਾਕ ਪਹਿਲੇ ਦੌਰ ਦੀਆਂ ਵੋਟਾਂ ਵਿਚ ਅੱਜ ਫਿਰ ਸਭ ਤੋਂ ਅੱਗੇ ਚੱਲ ਰਹੇ ਹਨ | ਪਹਿਲੇ ਪੜ੍ਹਾਅ ਦੀਆਂ ਵੋਟਾਂ ਵਿਚ ਰਿਸ਼ੀ ਸੁਨਾਕ ਨੂੰ ਸਭ ਤੋਂ ਵੱਧ 88 ਵੋਟਾਂ ਪ੍ਰਾਪਤ ਹੋਈਆਂ, ਜਦਕਿ ਪੈਨੀ ਮੌਰਡੰਟ ਨੂੰ 67, ਵਿਦੇਸ਼ ਮੰਤਰੀ ਲਿਜ਼ ਟਰਸ ਨੂੰ 50 ਵੋਟਾਂ ਮਿਲੀਆਂ | ਟੌਮ ਟੁਗੇਂਦਤ ਨੂੰ 37, ਕੇਮੀ ਬੈਡੇਨੋਕ ਨੂੰ 40 ਅਤੇ ਭਾਰਤੀ ਮੂਲ ਦੀ ਅਟਾਰਨੀ ਜਨਰਲ ਸੁਏਲਾ ਬ੍ਰੇਵਰਮੈਨ ਨੂੰ 32 ਵੋਟਾਂ ਮਿਲੀਆਂ, ਜਦਕਿ ਇੰਗਲੈਂਡ ਦੇ ਸਮੇਂ ਅਨੁਸਾਰ ਸ਼ਾਮੀ 5 ਵਜੇ ਐਲਾਨੇ ਗਏ ਨਤੀਜਿਆਂ ਵਿੱਚ ਵਿੱਤ ਮੰਤਰੀ ਨਦੀਮ ਜ਼ਾਹਵੀ 25 ਵੋਟਾਂ ਅਤੇ ਜੇਰੇਮੀ ਹੰਟ 18 ਵੋਟਾਂ ਲੈ ਕੇ ਦੌੜ ਵਿੱਚੋਂ ਬਾਹਰ ਹੋ ਗਏ ਤੇ ਉਹ 30 ਸੰਸਦ ਮੈਂਬਰਾਂ ਦਾ ਸਮਰਥਨ ਹਾਸਿਲ ਕਰਨ 'ਚ ਕਾਮਯਾਬ ਨਹੀਂ ਹੋ ਸਕੇ | ਬੈਕਬੈਂਚ 1922 ਕਮੇਟੀ ਦੇ ਚੇਅਰਮੈਨ ਸਰ ਗ੍ਰੈਹਮ ਬਰੈਡੀ ਨੇ ਕਿਹਾ ਕਿ ਕੱਲ੍ਹ ਨੂੰ ਅਗਲੇ ਪੜ੍ਹਾਅ ਲਈ ਹੋਣ ਵਾਲੀ ਵੋਟਿੰਗ ਲਈ 6 ਦਾਅਵੇਦਾਰ ਰਹਿ ਗਏ ਹਨ | 

Radio Mirchi