ਅਮਰੀਕਾ 'ਚ 30 ਸਾਲ ਪਹਿਲਾਂ ਔਰਤ ਦੀ ਹੋਈ ਹੱਤਿਆ ਦੇ ਮਾਮਲੇ 'ਚ ਟੈੱਕ ਕੰਪਨੀ ਦਾ ਮੁੱਖ ਅਧਿਕਾਰੀ ਗਿ੍ਫ਼ਤਾਰ

ਅਮਰੀਕਾ 'ਚ 30 ਸਾਲ ਪਹਿਲਾਂ ਔਰਤ ਦੀ ਹੋਈ ਹੱਤਿਆ ਦੇ ਮਾਮਲੇ 'ਚ ਟੈੱਕ ਕੰਪਨੀ ਦਾ ਮੁੱਖ ਅਧਿਕਾਰੀ ਗਿ੍ਫ਼ਤਾਰ

ਅਮਰੀਕਾ 'ਚ 30 ਸਾਲ ਪਹਿਲਾਂ ਔਰਤ ਦੀ ਹੋਈ ਹੱਤਿਆ ਦੇ ਮਾਮਲੇ 'ਚ ਟੈੱਕ ਕੰਪਨੀ ਦਾ ਮੁੱਖ ਅਧਿਕਾਰੀ ਗਿ੍ਫ਼ਤਾਰ
ਸੈਕਰਾਮੈਂਟੋ-30 ਸਾਲ ਪਹਿਲਾਂ ਕੈਲੀਫੋਰਨੀਆ ਦੀ ਇਕ ਔਰਤ ਦੀ ਹੋਈ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ ਇਕ ਆਨ ਲਾਈਨ ਟਰੇਨਿੰਗ ਕੰਪਨੀ ਰੈਡੀ ਟੈਕ ਦੇ ਸੀ.ਈ.ਓ. ਜੌਹਨ ਕੈਵਿਨ ਵੁੱਡਵਾਰਡ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਨੂੰ ਪਹਿਲਾਂ ਅਦਾਲਤ ਨੇ ਤਸੱਲੀਬਖਸ਼ ਸਬੂਤ ਨਾ ਹੋਣ ਕਾਰਨ ਛੱਡ ਦਿੱਤਾ ਸੀ | ਸਾਂਟਾ ਕਲਾਰਾ ਕਾਊਾਟੀ ਡਿਸਟਿ੍ਕਟ ਅਟਾਰਨੀ ਦੇ ਦਫਤਰ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਜਾਣਕਾਰੀ ਦਿੱਤੀ ਗਈ ਹੈ ਕਿ 58 ਸਾਲਾ ਵੁੱਡਵਾਰਡ ਨੂੰ ਨਿਊਯਾਰਕ ਦੇ ਜੇ.ਐਫ.ਕੇ. ਹਵਾਈ ਅੱਡੇ ਉਪਰ ਹਿਰਾਸਤ ਵਿਚ ਲੈ ਲਿਆ ਗਿਆ | ਉਹ ਐਮਸਟਰਡਮ ਤੋਂ ਜੇ.ਐਫ.ਕੇ. ਹਵਾਈ ਅੱਡੇ ਉਪਰ ਪੁੱਜਾ ਸੀ | ਉਸ ਵਿਰੁੱਧ ਆਪਣੇ ਕਮਰੇ ਵਿਚ ਰਹਿੰਦੇ ਇਕ ਹੋਰ ਵਿਅਕਤੀ ਦੀ ਮਿੱਤਰ ਕੁੜੀ ਲਾਊਰੀ ਹੌਟਸ ਦੀ ਹੱਤਿਆ ਕਰਨ ਦੇ ਦੋਸ਼ ਸਬੂਤ ਸਮੇਤ ਆਇਦ ਕੀਤੇ ਗਏ ਹਨ | ਪ੍ਰੈੱਸ ਬਿਆਨ ਅਨੁਸਾਰ ਇਕ ਰੱਸੀ ਉਪਰ ਡੀ.ਐਨ.ਏ. ਟੈਸਟ ਵੁੱਡਵਾਰਡ ਤੱਕ ਲੈ ਗਿਆ | ਇਸੇ ਮਾਮਲੇ ਵਿਚ ਵੁੱਡਵਾਰਡ ਵਿਰੁੱਧ ਪਹਿਲਾਂ ਵੀ ਮੁਕੱਦਮਾ ਚਲਿਆ ਸੀ ਪਰੰਤੂ ਸਬੂਤ ਦੀ ਅਣਹੋਂਦ ਕਾਰਨ ਉਹ ਰਿਹਾਅ ਹੋ ਗਿਆ ਸੀ | ਇਸ ਤੋਂ ਬਾਅਦ ਉਹ ਹਾਲੈਂਡ ਚਲਾ ਗਿਆ ਸੀ | ਪਿਛਲੇ ਸਾਲ ਸਾਂਟਾ ਕਲਾਰਾ ਕਾਊਾਟੀ ਕਰਾਈਮ ਲੈਬ ਤੇ ਮਾਊਾਟੇਅਨ ਵਿਊ ਪੁਲਿਸ ਵਿਭਾਗ ਨੇ ਫੋਰੈਂਸਿਕ ਸਾਇੰਸ ਵਿਚ ਹੋਈ ਨਵੀਂ ਕਾਢ ਦੀ ਵਰਤੋਂ ਕੀਤੀ, ਜਿਸ ਨੇ ਹੌਟਸ ਦੀ ਗਰਦਨ ਦੁਆਲੇ ਲਪੇਟੀ ਰੱਸੀ ਨਾਲ ਸਿੱਧੇ ਤੌਰ 'ਤੇ ਵੁੱਡਵਾਰਡ ਨੂੰ ਜੋੜ ਦਿੱਤਾ | ਇਸਤਗਾਸਾ ਪੱਖ ਅਨੁਸਾਰ ਹੁਣ ਵੁੱਡਵਾਰਡ ਬਚਕੇ ਨਹੀਂ ਨਿਕਲ ਸਕੇਗਾ | ਮਾਊਾਟਵਿਊ ਪੁਲਿਸ ਸਾਰਜੈਂਟ ਡੇਵਿਡ ਫਿਸ਼ਰ ਨੇ ਕਿਹਾ ਹੈ ਕਿ ਹੌਟਸ ਦੀ ਹੱਤਿਆ ਦੇ ਮਾਮਲੇ ਵਿਚ ਨਿਆਂ ਦੇ ਰਾਹ ਵਿਚਲੀ ਵੱਡੀ ਰੁਕਾਵਟ ਦੂਰ ਹੋ ਗਈ ਹੈ ਤੇ ਅਸੀਂ ਨਵੀਂ ਤਕਨੀਕ ਨਾਲ ਸਬੂਤ ਲੱਭਣ ਤੇ ਨਵੇਂ ਸਿਰੇ ਤੋਂ ਦੋਸ਼ੀ ਵਿਰੁੱਧ ਦੋਸ਼ ਆਇਦ ਕਰਨ ਵਿਚ ਸਫਲ ਹੋਏ ਹਾਂ | ਦਰਅਸਲ ਵੁੱਡਵਾਰਡ ਆਪਣੇ ਸਾਥੀ ਦੀ ਹੌਟਸ ਨਾਲ ਮਿੱਤਰਤਾ ਤੋਂ ਚਿੜਦਾ ਸੀ, ਜਿਸ ਕਾਰਨ ਉਸ ਨੇ ਹੌਟਸ ਦੀ ਹੱਤਿਆ ਕੀਤੀ | ਹੌਟਸ ਦੀ ਲਾਸ਼ ਸਤੰਬਰ 1992 ਵਿਚ ਉਸ ਦੀ ਆਪਣੀ ਕਾਰ ਵਿਚੋਂ ਮਿਲੀ ਸੀ | ਉਸ ਦੀ ਗਰਦਨ ਦੁਆਲੇ ਰੱਸੀ ਲਪੇਟੀ ਹੋਈ ਸੀ | 25 ਸਾਲਾ ਸਾਫਟ ਵੇਅਰ ਇੰਜੀਨੀਅਰ ਹੌਟਸ ਜੋ ਮਾਊਾਟੇਅਨ ਵਿਊ ਕੈਲੀਫੋਰਨੀਆ ਦੀ ਵਸਨੀਕ ਸੀ, ਦਾ ਕਤਲ ਉਸ ਦੇ ਕੰਮ ਕਰਨ ਵਾਲੇ ਸਥਾਨ ਤੋਂ ਤਕਰੀਬਨ ਇਕ ਮੀਲ ਦੀ ਦੂਰੀ ਉਪਰ ਹੋਇਆ ਸੀ | ਕਾਰ ਵਿਚਲੀ ਹਾਲਤ ਤੋਂ ਪਤਾ ਲੱਗਦਾ ਸੀ ਕਿ ਉਸ ਨੇ ਆਪਣੇ ਆਪ ਨੂੰ ਬਚਾਉਣ ਲਈ ਪੂਰੀ ਵਾਹ ਲਾਈ ਸੀ, ਪਰੰਤੂ ਉਹ ਸਫਲ ਨਹੀਂ ਹੋ ਸਕੀ |

Radio Mirchi