ਰਾਸ਼ਟਰਪਤੀ ਚੋਣ ਦੌਰਾਨ 99 ਫੀਸਦ ਮਤਦਾਨ; ਕਈ ਰਾਜਾਂ ’ਚ ਕਰਾਸ ਵੋਟਿੰਗ

ਰਾਸ਼ਟਰਪਤੀ ਚੋਣ ਦੌਰਾਨ 99 ਫੀਸਦ ਮਤਦਾਨ; ਕਈ ਰਾਜਾਂ ’ਚ ਕਰਾਸ ਵੋਟਿੰਗ

ਰਾਸ਼ਟਰਪਤੀ ਚੋਣ ਦੌਰਾਨ 99 ਫੀਸਦ ਮਤਦਾਨ; ਕਈ ਰਾਜਾਂ ’ਚ ਕਰਾਸ ਵੋਟਿੰਗ
ਨਵੀਂ ਦਿੱਲੀ-ਸੰਸਦ ਮੈਂਬਰਾਂ ਅਤੇ ਸੂਬਾਈ ਅਸੈਂਬਲੀਆਂ ਦੇ ਵਿਧਾਇਕਾਂ ਨੇ ਦੇਸ਼ ਦਾ 15ਵਾਂ ਰਾਸ਼ਟਰਪਤੀ ਚੁੁਣਨ ਲਈ ਅੱਜ ਵੋਟਾਂ ਪਾਈਆਂ। ਰਿਟਰਨਿੰਗ ਅਧਿਕਾਰੀ ਪੀ.ਸੀ.ਮੋਦੀ ਨੇ ਕਿਹਾ ਕਿ ਸੰਸਦ ਵਿੱਚ 98.90 ਫੀਸਦ ਪੋਲਿੰਗ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਆਗੂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਣੇ ਹੋਰਨਾਂ ਨੇ ਸੰਸਦ ਭਵਨ ਵਿਚਲੇ ਪੋਲਿੰਗ ਸਟੇਸ਼ਨ ’ਤੇ ਵੋਟ ਪਾਈ। ਵਿਧਾਇਕਾਂ ਨੇ ਦੇਸ਼ ਭਰ ਦੀਆਂ ਸੂਬਾਈ ਅਸੈਂਬਲੀਆਂ ਵਿੱਚ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਇਸੇ ਦੌਰਾਨ ਕਈ ਰਾਜਾਂ ’ਚ ਕਰਾਸ ਵੋਟਿੰਗ ਹੋਣ ਦਾ ਦਾਅਵਾ ਵੀ ਕੀਤਾ ਗਿਆ ਹੈ। ਕਈ ਵਿਧਾਇਕਾਂ ਨੇ ਕਿਹਾ ਕਿ ਉਨ੍ਹਾਂ ਪਾਰਟੀ ਲਾਈਨ ਤੋਂ ਉਲਟ ਜਾ ਕੇ ਦਰੋਪਦੀ ਮੁਰਮੂ ਨੂੰ ਵੋਟ ਪਾਈ ਹੈ। 4800 ਦੇ ਕਰੀਬ ਵੋਟਰਾਂ ਨੇ ਐੱਨਡੀੲੇ ਉਮੀਦਵਾਰ ਦਰੋਪਦੀ ਮੁਰਮੂ ਤੇ ਵਿਰੋਧੀ ਧਿਰਾਂ ਦੇ ਉਮੀਦਵਾਰ ਯਸ਼ਵੰਤ ਸਿਨਹਾ ’ਚੋਂ ਕਿਸੇ ਇਕ ਦੀ ਚੋਣ ਕਰਨੀ ਸੀ। ਵੋਟਾਂ ਦੀ ਗਿਣਤੀ 21 ਜੁਲਾਈ ਨੂੰ ਹੋਵੇਗੀ ਤੇ ਨਵੇਂ ਰਾਸ਼ਟਰਪਤੀ 25 ਜੁਲਾਈ ਨੂੰ ਹਲਫ਼ ਲੈਣਗੇ। ਭਾਜਪਾ ਦੇ ਚੜ੍ਹਤ ਅਤੇ ਬੀਜੂ ਜਨਤਾ ਦਲ, ਬਸਪਾ, ਸ਼੍ਰੋਮਣੀ ਅਕਾਲੀ ਦਲ, ਸ਼ਿਵ ਸੈਨਾ ਤੇ ਝਾਰਖੰਡ ਮੁਕਤੀ ਮੋਰਚਾ ਜਿਹੀਆਂ ਖੇਤਰੀ ਪਾਰਟੀਆਂ ਦੀ ਹਮਾਇਤ ਮਿਲਣ ਨਾਲ ਮੁਰਮੂ ਦੀ ਵੋਟ ਹਿੱਸੇਦਾਰੀ ਦੋ-ਤਿਹਾਈ ਦੇ ਅੰਕੜੇ ਨੇੇੜੇ ਪੁੱਜਣ ਦੇ ਆਸਾਰ ਹਨ। ਉਨ੍ਹਾਂ ਦਾ ਨਵੇਂ ਰਾਸ਼ਟਰਪਤੀ ਵਜੋਂ ਚੁਣਿਆ ਜਾਣਾ ਲਗਪਗ ਤੈਅ ਹੈ ਤੇ ਉਹ ਇਸ ਸੰਵਿਧਾਨਕ ਅਹੁਦੇ ’ਤੇ ਬੈਠਣ ਵਾਲੇ ਪਹਿਲੀ ਕਬਾਇਲੀ ਆਗੂ ਤੇ ਦੂਜੀ ਮਹਿਲਾ ਹੋਣਗੇ।

Radio Mirchi