ਅਮਰੀਕਾ: ਇੰਡੀਆਨਾ ਦੇ ਮਾਲ ਵਿੱਚ ਗੋਲੀਬਾਰੀ

ਅਮਰੀਕਾ: ਇੰਡੀਆਨਾ ਦੇ ਮਾਲ ਵਿੱਚ ਗੋਲੀਬਾਰੀ
ਗਰੀਨਵੁੱਡ (ਅਮਰੀਕਾ)-ਅਮਰੀਕਾ ਦੇ ਇੰਡੀਆਨਾ ਸੂਬੇ ਦੇ ਗਰੀਨਵੁੱਡ ਪਾਰਕ ਮਾਲ ਵਿੱਚ ਐਤਵਾਰ ਸ਼ਾਮ ਨੂੰ ਇਕ ਵਿਅਕਤੀ ਵੱਲੋਂ ਕੀਤੀ ਗਈ ਗੋਲੀਬਾਰੀ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਗਰੀਨਵੁੱਡ ਪੁਲੀਸ ਵਿਭਾਗ ਦੇ ਮੁਖੀ ਜਿਮ ਇਸੌਨ ਨੇ ਦੱਸਿਆ ਕਿ ਇੱਕ ਹਥਿਆਰਬੰਦ ਵਿਅਕਤੀ ਮਾਲ ਦੇ ਫੂਡ ਕੋਰਟ ਵਿੱਚ ਦਾਖਲ ਹੋਇਆ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸੌਨ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਮੌਕੇ ’ਤੇ ਹਾਜ਼ਰ ਇੱਕ ਹਥਿਆਰਬੰਦ ਨਾਗਰਿਕ ਨੇ ਸ਼ੱਕੀ ਹਮਲਾਵਰ ਨੂੰ ਮਾਰ ਦਿੱਤਾ ਹੈ। ਉਨ੍ਹਾਂ ਮੁਤਾਬਕ ਗੋਲੀਬਾਰੀ ਵਿੱਚ ਕੁੱਲ ਚਾਰ ਵਿਅਕਤੀ ਮਾਰੇ ਗਏ ਅਤੇ ਦੋ ਹੋਰ ਜ਼ਖ਼ਮੀ ਹੋਏ ਹਨ। ਗੋਲੀਬਾਰੀ ਦੀ ਸੂਚਨਾ ਮਿਲਣ ’ਤੇ ਪੁਲੀਸ ਐਤਵਾਰ ਸ਼ਾਮ ਵਜੇ ਗਰੀਨਵੁੱਡ ਪਾਰਕ ਮਾਲ ਪਹੁੰਚੀ। ਪੁਲੀਸ ਨੇ ਫੂਡ ਕੋਰਟ ਦੇ ਨੇੜੇ ਪਖਾਨੇ ’ਚੋਂ ਇੱਕ ਸ਼ੱਕੀ ਬੈਗ ਬਰਾਮਦ ਕੀਤਾ ਹੈ।